ਟ੍ਰਾਈਡੈਂਟ ਗਰੁੱਪ ਵੱਲੋਂ ਬਰਨਾਲਾ ਦੀ ਸੁਰੱਖਿਆ ਲਈ ₹10 ਲੱਖ ਦਾ ਯੋਗਦਾਨ

10 ਲੱਖ ਦਾ ਚੈਕ ਜ਼ਿਲ੍ਹਾ ਪੁਲਿਸ ਮੁਖੀ ਸਰਫ਼ਰਾਜ਼ ਆਲਮ ਨੂੰ ਟ੍ਰਾਈਡੈਂਟ ਗਰੁੱਪ ਦੇ ਸੀਨੀਅਰ ਅਧਿਕਾਰੀ ਰੁਪਿੰਦਰ ਗੁਪਤਾ ਅਤੇ ਸ਼੍ਰੀ ਦੀਪਕ ਗਰਗ ਵੱਲੋਂ ਸੌਂਪਿਆ ਗਿਆ

ਬਰਨਾਲਾ, 27 ਫਰਵਰੀ –/ ਕਰਨਪ੍ਰੀਤ ਕਰਨ/- ਬਰਨਾਲਾ ਸ਼ਹਿਰ ਦੀ ਸੁਰੱਖਿਆ ਅਤੇ ਆਧੁਨਿਕਤਾ ਵਧਾਉਣ ਦੀ ਕੋਸ਼ਿਸ਼ਾਂ ਤਹਿਤ, ਟ੍ਰਾਈਡੈਂਟ ਗਰੁੱਪ ਵੱਲੋਂ ₹10 ਲੱਖ ਦਾ ਯੋਗਦਾਨ ਦਿੱਤਾ ਗਿਆ ਹੈ। ਇਹ ਰਕਮ CCTV ਕੈਮਰਿਆਂ ਦੀ ਸਥਾਪਨਾ ਲਈ ਦਿੱਤੀ ਗਈ ਹੈ, ਜਿਸ ਨਾਲ ਸ਼ਹਿਰ ਵਿੱਚ ਨਿਗਰਾਨੀ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਅਪਰਾਧ ਨਿਯੰਤਰਣ ਵਿੱਚ ਮਦਦ ਮਿਲੇਗੀ।

   ਟ੍ਰਾਈਡੈਂਟ ਗਰੁੱਪ ਹਮੇਸ਼ਾ ਹੀ ਗਰੁੱਪ ਦੇ ਸੰਸਥਾਪਕ ਪਦਮ ਸ਼੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ਹੇਠ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਅਗੇ ਰਹਿੰਦਾ ਹੈ। ਟ੍ਰਾਈਡੈਂਟ ਇੰਸਟੀਟਿਊਟ ਆਫ਼ ਸੋਸ਼ਲ ਸਾਇੰਸ, ਜੋ ਕਿ ਟ੍ਰਾਈਡੈਂਟ ਗਰੁੱਪ ਦਾ ਇੱਕ ਹਿੱਸਾ ਹੈ, ਨੇ ਇਹ ਯੋਗਦਾਨ ਦੇਕੇ ਬਰਨਾਲਾ ਦੇ ਨਿਵਾਸੀਆਂ ਦੀ ਸੁਰੱਖਿਆ ਵਧਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ।

ਪੁਲਿਸ ਅਤੇ ਪ੍ਰਸ਼ਾਸਨ ਵਲੋਂ ਟ੍ਰਾਈਡੈਂਟ ਗਰੁੱਪ ਦਾ ਆਭਾ

   ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸਰਫ਼ਰਾਜ਼ ਆਲਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਟ੍ਰਾਈਡੈਂਟ ਗਰੁੱਪ ਦੇ ਸਮਾਜਿਕ ਯੋਗਦਾਨ ਦੀ ਖੂਬ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬਰਨਾਲਾ ਸ਼ਹਿਰ ਦੀ ਲੰਬੀ ਉਡੀਕ ਰਹੀ ਮੰਗ ਸੀ, ਜਿਸ ਨੂੰ ਟ੍ਰਾਈਡੈਂਟ ਗਰੁੱਪ ਨੇ ਪੂਰਾ ਕਰਕੇ ਇੱਕ ਸਰਾਹਣਯੋਗ ਕਦਮ ਚੁੱਕਿਆ ਹੈ।

  10 ਲੱਖ ਦਾ ਚੈਕ ਜ਼ਿਲ੍ਹਾ ਪੁਲਿਸ ਮੁਖੀ ਸਰਫ਼ਰਾਜ਼ ਆਲਮ ਨੂੰ ਟ੍ਰਾਈਡੈਂਟ ਗਰੁੱਪ ਦੇ ਸੀਨੀਅਰ ਅਧਿਕਾਰੀ ਰੁਪਿੰਦਰ ਗੁਪਤਾ ਅਤੇ ਸ਼੍ਰੀ ਦੀਪਕ ਗਰਗ ਵੱਲੋਂ ਸੌਂਪਿਆ ਗਿਆ। ਉਨ੍ਹਾਂ ਨੇ ਕਿਹਾ ਕਿ ਟ੍ਰਾਈਡੈਂਟ ਗਰੁੱਪ ਭਵਿੱਖ ਵਿੱਚ ਵੀ ਬਰਨਾਲਾ ਦੀ ਤਰੱਕੀ ਅਤੇ ਸੁਰੱਖਿਆ ਲਈ ਸਮਰਪਿਤ ਰਹੇਗਾ।

  ਇਹ ਪਹਿਲ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰੇਗੀ, ਸ਼ਹਿਰ ਦੇ ਨਿਵਾਸੀਆਂ ਨੂੰ ਵਧੀਆ ਨਿਗਰਾਨੀ ਸੇਵਾਵਾਂ ਮਿਲਣਗੀਆਂ ਅਤੇ ਅਪਰਾਧਕ ਗਤੀਵਿਧੀਆਂ ਤੇ ਲੱਗਾਮ ਲਗਾਉਣ ਵਿੱਚ ਮਦਦ ਮਿਲੇਗੀ। ਟ੍ਰਾਈਡੈਂਟ ਗਰੁੱਪ ਨੇ ਭਵਿੱਖ ਵਿੱਚ ਹੋਰ ਸਮਾਜਿਕ ਯਤਨਾਂ ਵਿੱਚ ਭਾਗ ਲੈਣ ਦਾ ਵੀ ਵਿਸ਼ਵਾਸ ਦਿਵਾਇਆ ਹੈ।