ਸੁਲਤਾਨਪੁਰ ਲੋਧੀ 27 ਫਰਵਰੀ ਲਖਵੀਰ ਵਾਲੀਆ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦੂਸਰਾ ਮੰਗ ਪੱਤਰ ਭੇਜਿਆ ਗਿਆ ਜਿਸ ਵਿੱਚ ਪਾਰਟੀ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੱਬੋਵਾਲ ਵੱਲੋਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਸੁਲਤਾਨਪੁਰ ਲੋਧੀ ਸ਼ਹਿਰ ਦੀ ਪਵਿੱਤਰ ਧਰਤੀ ਤੇ ਅੰਬੇਡਕਰ ਪਵਨ ਉਸਾਰਿਆ ਜਾਵੇ ਤੋਂ ਪਹਿਲਾਂ ਵੀ 2023 ਵਿੱਚ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਤੇ ਅੰਬੇਡਕਰ ਭਵਨ ਉਸਾਰਿਆ ਜਾਵੇ ਇਸ ਤੋਂ ਬਾਅਦ ਮਾਰਚ 2024 ਵਿੱਚ ਪੰਜਾਬ ਦੇ ਰਾਜ ਸਭਾ ਮੈਂਬਰ ਸਰਦਾਰ ਬਲਵੀਰ ਸਿੰਘ ਸੀਚੇਵਾਲ ਜੀ ਨੂੰ ਮੰਗ ਪੱਤਰ ਭੇਜਿਆ ਗਿਆ ਸੀ ਹੁਣ ਤੀਸਰਾ ਮੰਗ ਪੱਤਰ ਭੇਜ ਕੇ ਪਾਰਟੀ ਵੱਲੋਂ ਮੰਗ ਕੀਤੀ ਗਈ ਹੈ ਕਿ ਇੰਨੇ ਮੰਗ ਪੱਤਰ ਭੇਜਣ ਦੇ ਬਾਵਜੂਦ ਵੀ ਸਰਕਾਰ ਨੇ ਇਸ ਮੰਗ ਵੱਲ ਧਿਆਨ ਨਹੀਂ ਦਿੱਤਾ ਜੱਬੋਵਾਲ ਨੇ ਕਿਹਾ ਕਿ ਪਹਿਲਾਂ ਦੋ ਮੰਗ ਪੱਤਰ ਭੇਜਣ ਦੇ ਬਾਵਜੂਦ ਕੋਈ ਧਿਆਨ ਨਹੀਂ ਦਿੱਤਾ ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਸੰਵਿਧਾਨ ਅਤੇ ਐਸ. ਸੀ. ਵਿਰੋਧੀ ਹੈ ਮੰਗ ਪੱਤਰ ਦੇਣ ਸਮੇਂ ਪਾਰਟੀ ਪ੍ਰਧਾਨ ਤੋਂ ਇਲਾਵਾ ਤੀਰਥ ਸਿੰਘ ਪੱਧਰੀ ਸੀਨੀਅਰ ਮੀਤ ਪ੍ਰਧਾਨ ਪੰਜਾਬ, ਕੇਵਲ ਸਿੰਘ ਘਾਰੂ ਉਪ ਪ੍ਰਧਾਨ ਪੰਜਾਬ, ਬਲਦੇਵ ਸਿੰਘ ਮਨਿਆਲਾ ਜਨ ਸਕੱਤਰ ਪੰਜਾਬ, ਬਲਜਿੰਦਰ ਸਿੰਘ ਥਿੰਦ ਯੂਥ ਵਿੰਗ
ਪ੍ਰਧਾਨ ਪੰਜਾਬ, ਕਸ਼ਮੀਰ ਸਿੰਘ ਮੋਮੀ ਜਿਲਾ ਪ੍ਰਧਾਨ ਕਪੂਰਥਲਾ, ਬੀਬੀ ਸੁਰਜੀਤ ਕੌਰ, ਬੀਬੀ ਸ਼ਿੰਦਰ ਕੌਰ, ਬੀਬੀ ਅਮਰਜੀਤ ਕੌਰ, ਪਰਮਜੀਤ ਕੌਰ, ਕਸ਼ਮੀਰ ਸਿੰਘ, ਹਰਭਜਨ ਸਿੰਘ, ਹੰਸਰਾਜ, ਹਰਬੰਸ ਸਿੰਘ, ਵਿਜੇ ਕੁਮਾਰ, ਰਵੀ ਕੁਮਾਰ, ਤਰਲੋਕ ਸਿੰਘ, ਅਮਰ ਸਿੰਘ, ਕੁਲਵੰਤ ਸਿੰਘ, ਬਲਵੰਤ ਸਿੰਘ, ਅਸ਼ਵਨੀ ਕੁਮਾਰ, ਬੂਟਾ ਸਿੰਘ, ਤਰਸੇਮ ਸਿੰਘ, ਪੀ ਏ ਸੋਢੀ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਬਲਵੀਰ ਕੌਰ ਰਾਜੂ ਅਤੇ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ