CEIR Portal ਤੇ ਸ਼ਿਕਾਇਤ ਦਰਜ ਕਰਵਾਈ ਜਾਵੇ IMEI ਦਾ ਮਿਲਾਣ ਕਰਕੇ ਹੀ ਖਰੀਦ ਕੀਤਾ ਜਾਵੇ
ਬਰਨਾਲਾ, 27,ਫਰਵਰੀ/- ਕਰਨਪ੍ਰੀਤ ਕਰਨ/ ਐਸ ਐਸ ਪੀ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ ਆਲਮ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਦਾ ਕੋਈ ਮੋਬਾਇਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਉਸਨੂੰ ਆਰਥਿਕ ਨੁਕਸਾਨ ਹੋਣ ਦੇ ਨਾਲ-ਨਾਲ ਉਸਦੇ ਕੀਮਤੀ ਡਾਟਾ ਦਾ ਵੀ ਨੁਕਸਾਨ ਹੁੰਦਾ ਹੈ। ਜਿਸ ਕਰਕੇ ਬਰਨਾਲਾ ਪੁਲਿਸ ਵੱਲੋਂ ਪਬਲਿਕ ਦੇ ਗੁੰਮ ਹੋਏ ਮੋਬਾਇਲ ਫੋਨਾਂ ਨੂੰ ਟਰੇਸ ਕਰਨ ਲਈ ਸ੍ਰੀ ਸਨਦੀਪ ਸਿੰਘ PPS. ਕਪਤਾਨ ਪੁਲਿਸ (ਡੀ) ਅਤੇ ਸ੍ਰੀ ਜਤਿੰਦਰਪਾਲ ਸਿੰਘ, DSP, ਸਾਈਬਰ ਕਰਾਇਮ ਬਰਨਾਲਾ ਅਤੇ ਸਬ ਇੰਸਪੈਕਟਰ ਨਿਰਮਲਜੀਤ ਸਿੰਘ ਦੀ ਯੋਗ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਚਲਾਈ ਗਈ
ਇਸ ਮਹਿੰਮ ਦੇ ਤਹਿਤ ਪਿਛਲੇ ਦਿਨਾਂ ਵਿੱਚ ਪਬਲਿਕ ਦੇ ਗੁੰਮ ਹੋਏ ਮੋਬਾਇਲ ਫੋਨਾਂ ਦੀਆਂ ਜੋ ਦਰਖਾਸਤਾਂ ਸੀਨੀਅਰ ਅਫਸਰਾਨ ਪਾਸ, CEIR Portal ਅਤੇ ਪੁਲਿਸ ਸਾਂਝ ਕੇਂਦਰਾਂ ਵਿੱਚ ਪ੍ਰਾਪਤ ਹੋਈਆ ਸਨ ਉਸ ਸਬੰਧੀ ਸਬ-ਇੰਸ ਨਿਰਮਲਜੀਤ ਸਿੰਘ C ਸਾਇਬਰ ਸੈਲ ਬਰਨਾਲਾ ਨੇ ਸਮੇਤ ਆਪਣੀ ਟੀਮ ਨਾਲ ਟੈਕਨੀਕਲ ਢੰਗਾ ਦੀ ਵਰਤੋਂ ਕਰਦੇ ਹੋਏ ਕੁੱਲ 125 ਮੋਬਾਇਲ ਫੋਨਾਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤਰਾਂ ਗੁੰਮ ਹੋਏ ਮੋਬਾਇਲ ਫੋਨਾਂ ਦੇ ਅਸਲੀ ਮਾਲਕਾਂ ਨੂੰ ਬੁਲਾਕੇ ਉਹਨਾ ਦੇ ਗੁੰਮ ਹੋਏ ਮੋਬਾਇਲ ਫੋਨਾਂ ਨੂੰ ਲੱਭ ਕੇ ਵਾਪਸ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਾਕੀ ਰਹਿੰਦੇ ਮੋਬਾਇਲ ਫੋਨਾਂ ਨੂੰ ਵੀ ਜਲਦੀ ਟਰੇਸ ਕਰਕੇ ਫੋਨ ਮਾਲਕਾ ਨੂੰ ਦੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੋਬਾਇਲ ਫੋਨ ਦੀ ਖਰੀਦ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਮੋਬਾਇਲ ਫੋਨ ਦਾ ਬਿੱਲ ਸਮੇਤ ਡੱਬਾ ਚੰਗੀ ਤਰਾਂ ਚੈਕ ਕਰਕੇ ਅਤੇ IMEI ਦਾ ਮਿਲਾਣ ਕਰਕੇ ਹੀ ਖਰੀਦ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।