ਪਾਕਿਸਤਾਨ ਨੂੰ ਝਟਕਾ, ਰੂਸ ਨੇ ਰੱਦ ਕੀਤਾ ਕੰਟੈਮਿਨੇਸ਼ਨ ਇੰਡੀਕੇਟਰ ਸੌਦਾ

ਨਵੀਂ ਦਿੱਲੀ  : ਰੂਸ ਨੇ ਪਾਕਿਸਤਾਨ ਨਾਲ ‘ਹੈਂਡ-ਫੁਟ ਕੰਟੈਮਿਨੇਸ਼ਨ ਇੰਡੀਕੇਟਰ’ ਵੇਚਣ ਦਾ ਸਮਝੌਤਾ ਰੱਦ ਕਰ ਦਿੱਤਾ ਹੈ। ਪਾਕਿਸਤਾਨ ਤੇ ਰੂਸ ਦੀਆਂ ਨਿੱਜੀ ਕੰਪਨੀਆਂ ਦਰਮਿਆਨ ਇਸ ਦੀ ਖ਼ਰੀਦ ਨੂੰ ਲੈ ਕੇ ਕਰਾਰ ਹੋਇਆ ਸੀ। ਰੂਸ ਨੂੰ ਜਦੋਂ ਪਤਾ ਲੱਗਾ ਕਿ ਪਾਕਿਸਤਾਨ ਇਸ ਦੀ ਵਰਤੋਂ ਚਸ਼ਮਾ ਖੇਤਰ ਸਥਿਤ ਆਪਣੇ ਪਰਮਾਣੂ ਪਲਾਂਟ ’ਚ ਕਰਨਾ ਚਾਹੁੰਦਾ ਹੈ, ਤਾਂ ਉਸ ਨੇ ਸੌਦਾ ਰੱਦ ਕਰਨ ਦਾ ਫ਼ੈਸਲਾ ਲਿਆ।

ਰੂਸ ਦੀ ਬਰਾਮਦ ਕੰਟਰੋਲ ਏਜੰਸੀ ਨੇ ਦੱਸਿਆ, ਪੈਰਾਂ ਤੇ ਹਥੇਲੀਆਂ ’ਚ ਬੀਟਾ-ਗਾਮਾ ਕਿਰਨਾਂ ਦੇ ਪ੍ਰਭਾਵ ਨੂੰ ਮਾਪਨ ਵਾਲੇ ਇਸ ਉਪਕਰਨ ਦੀ ਖ਼ਰੀਦ ਲਈ ਪਾਕਿਸਤਾਨੀ ਕੰਪਨੀਆਂ ਨੇ ਗ਼ਲਤ ਜਾਣਕਾਰੀ ਦਿੱਤੀ ਸੀ। ਅਸਲ ’ਚ ਪਾਕਿਸਤਾਨ ਛੇ ‘ਹੈਂਡ-ਫੁਟ ਕੰਟੈਮਿਨੇਸ਼ਨ ਇੰਡੀਕੇਟਰ’ ਆਪਣੇ ਪਰਮਾਣੂ ਪਲਾਂਟ ’ਚ ਵਰਤੋਂ ਲਈ ਖ਼ਰੀਦਣਾ ਚਾਹੁੰਦਾ ਸੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰੂਸ ਨੂੰ ਇਹ ਜਾਣਕਾਰੀ ਮਿਲੀ ਕਿ ਪਾਕਿਸਤਾਨ ਨੇ ਯੂਰਪੀ ਦੇਸ਼ਾਂ ਤੋਂ ਇਸ ਉਪਕਰਨ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਸੀ। ਯੂਰਪੀ ਬਾਜ਼ਾਰ ’ਚ ਅਸਫਲ ਯਤਨ ਤੋਂ ਬਾਅਦ ਪਾਕਿਸਤਾਨ ਨੇ ਰੂਸੀ ਕੰਪਨੀਆਂ ਨਾਲ ਸੰਪਰਕ ਕੀਤਾ ਸੀ