ਮਾਸਟਰ ਵਰਿੰਦਰ ਸੋਨੀ ਸਟੇਟ ਐਵਾਰਡੀ ਨੂੰ ਮਾਰਕੀਟ ਕਮੇਟੀ ਭੀਖੀ ਦਾ ਚੇਅਰਮੈਨ ਬਣਨ ਤੇ ਲੱਖ-ਲੱਖ ਵਧਾਈਆਂ।

ਬੁਢਲਾਡਾ (ਦਵਿੰਦਰ ਸਿੰਘ ਕੋਹਲੀ)-ਸੂਬਾ ਸਰਕਾਰ ਵੱਲੋਂ ਜਾਰੀ ਅਧਿਸੂਚਨਾ ਵਿੱਚ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਮਾਸਟਰ ਵਰਿੰਦਰ ਸੋਨੀ ਨੂੰ ਮਾਰਕੀਟ ਕਮੇਟੀ ਭੀਖੀ ਦਾ ਨਵਾਂ ਚੇਅਰਮੈਨ ਨਾਮਜ਼ਦ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਜਿੱਥੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਸ਼ਹਿਰ ਦੇ ਨਿਵਾਸੀ ਇਸ ਕਾਰਨ ਖੁਸ਼ ਹਨ ਕਿ ਪਾਰਟੀ ਨੇ ਇੱਕ ਇਮਾਨਦਾਰ ਅਤੇ ਤਨਦੇਹੀ ਨਾਲ ਜਿੰਮੇਵਾਰੀ ਨਿਭਾਉਣ ਵਾਲੇ ਵਰਕਰ ਨੂੰ ਰਾਜਨੀਤੀ ਵਿੱਚ ਹਿੱਸੇਦਾਰ ਵਜੋਂ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਨਵ ਨਿਯੁਕਤ ਚੇਅਰਮੈਨ ਮਾਸਟਰ ਵਰਿੰਦਰ ਸੋਨੀ ਦੀ ਨਿਯੁਕਤੀ ਤੇ ਖੁਸ਼ੀ ਜਤਾਉਂਦਿਆਂ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਜੀਤ ਦਹੀਆ, ਏਕਨੂਰ ਵੈਲਫੇਅਰ ਐਸੋਸੀਏਸ਼ਨ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ ਅਤੇ ਸਮੂਹ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਟੀਮ ਵੱਲੋਂ ਵਧਾਈ ਦਿੱਤੀ ਗਈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਮਾਸਟਰ ਵਰਿੰਦਰ ਸੋਨੀ ਸਟੇਟ ਐਵਾਰਡੀ ਵੱਲੋਂ ਉਨ੍ਹਾਂ ਨੂੰ ਕਮੇਟੀ ਦਾ ਚੇਅਰਮੈਨ ਚੁਣਨ ਤੇ ਵਰਕਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਨਗਰ ਪੰਚਾਇਤ ਦੀ ਪ੍ਰਧਾਨ ਸੁਖਪ੍ਰੀਤ ਕੌਰ, ਆਪ ਆਗੂ ਸੁਖਦੇਵ ਸਿੰਘ ਸੁੱਖਾ, ਉੱਪ ਪ੍ਰਧਾਨ ਪੌਪੀ ਸਿੰਘ,ਪਰਮਿੰਦਰ ਸਿੰਘ ਗੋਰਾ ਤੋਂ ਇਲਾਵਾ ਕੌਂਸਲਰ ਪ੍ਰੇਮ ਕੁਮਾਰ, ਕੌਂਸਲਰ ਰਾਮ ਸਿੰਘ, ਕੁਲਵੰਤ ਸਿੰਘ, ਆੜਤੀਆਂ ਐਸੋਸੀਏਸ਼ਨ ਹਰਬੰਸ ਲਾਲ, ਸੁਰੇਸ਼ ਕੁਮਾਰ ਸਮਾਉਂ,ਗੁਰਇਕਬਾਲ ਸਿੰਘ ਬਾਲੀ, ਰਜਿੰਦਰ ਜਾਫਰੀ, ਡਾ ਮਨਪ੍ਰੀਤ ਸਿੰਘ ਸਿੰਧੂ, ਪੱਤਰਕਾਰ ਗਗਨਦੀਪ ਕੌਰ ਯਾਦੂ ਆਦਿ ਨੇ ਤਾਰੀਫ਼ ਕਰਦਿਆਂ ਕਿਹਾ ਕਿ ਜਦੋਂ ਤੋਂ ਪਾਰਟੀ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਮਾਸਟਰ ਵਰਿੰਦਰ ਸੋਨੀ ਸਿਦਕ ਨਾਲ ਪਾਰਟੀ ਦਾ ਕਾਰਜ ਕਰ ਰਹੇ ਹਨ। ਉਨਾਂ ਕਿਹਾ ਕਿ ਅਜਿਹੇ ਨਿਮਾਣੇ ਵਰਕਰ ਨੂੰ ਪਾਰਟੀ ਵੱਲ ਮਾਣ ਬਚਣਾ ਸ਼ਲਾਘਾਯੋਗ ਕੰਮ ਹੈ।ਉਨਾਂ ਹਲਕਾ ਵਿਧਾਇਕ ਵਿਜੇ ਸਿੰਗਲਾ ਦਾ ਇਸ ਨਿਯੁਕਤੀ ਵਿੱਚ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਮਾਸਟਰ ਵਰਿੰਦਰ ਸੋਨੀ‌ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਮਾਰਕੀਟ ਕਮੇਟੀ ਆਉਂਦੇ ਸਾਰ ਖਰੀਦ ਕੇਂਦਰਾਂ ਵਿੱਚ ਸੁਚੱਜੇ ਪ੍ਰਬੰਧ ਅਤੇ ਖੇਤੀ ਹਾਦਸਿਆਂ ਵਿੱਚ ਸ਼ਿਕਾਰ ਵਿਅਕਤੀਆਂ ਦੀ ਸਮੇਂ ਸਿਰ ਮਦਦ ਕਰਨ ਤੋਂ ਇਲਾਵਾ ਮੰਡੀ ਬੋਰਡ ਅਧੀਨ ਆਉਂਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਅਤੇ ਪੁਨਰ ਨਿਰਮਾਣ ਲਈ ਵਿਸ਼ੇਸ਼ ਯਤਨ ਕਰਨਗੇ।