ਆਈ.ਪੀ.ਐਸ ਮੁਹੰਮਦ ਸਰਫਰਾਜ ਆਲਮ ਐਸ.ਐਸ.ਪੀ ਬਰਨਾਲਾ ਹੋਏ ਨਿਯੁਕਤ

ਬਰਨਾਲਾ,24, ਫਰਵਰੀ/ ਕਰਨਪ੍ਰੀਤ ਕਰਨ/-ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀ ਪੁਲਿਸ ਮਹਿਕਮੇ ਵਿਚ ਕੀਤੇ ਤਬਾਦਲਿਆਂ ਵਿੱਚ ਬਰਨਾਲਾ ਤੋਂ ਐਸਐਸਪੀ ਸੰਦੀਪ ਕੁਮਾਰ ਮਲਿਕ ਨੂੰ ਹੁਸ਼ਿਆਰਪੁਰ ਐਸਐਸਪੀ ਲਗਾ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਤੇ ਆਈ.ਪੀ.ਐਸ ਮੁਹੰਮਦ ਸਰਫਰਾਜ ਆਲਮ ਨੂੰ ਬਰਨਾਲਾ ਦਾ ਐਸਐਸਪੀ ਤੈਨਾਤ ਕੀਤਾ ਗਿਆ । ਜਿਸ ਦੇ ਚਲਦਿਆਂ ਉਹਨਾਂ ਵੱਲੋਂ ਅੱਜ ਸੋਮਵਾਰ ਨੂੰ ਬਰਨਾਲਾ ਵਿਖੇ ਪਹੁੰਚ ਕੇ ਪੁਲਿਸ ਟੁਕੜੀ ਤੋਂ ਸਲਾਮੀ ਲੈ ਕੇ ਆਪਣਾ ਕੰਮ ਕਾਜ ਸ਼ੁਰੂ ਕਰ ਦਿੱਤਾ। ਨਵ ਨਿਯੁਕਤ ਐਸਐਸਪੀ ਸਰਫਰਾਜ ਆਲਮ ਨੇ ਕਿਹਾ ਕਿ ਬਰਨਾਲਾ ਵਿਖੇ ਲਾ ਐਂਡ ਆਰਡਰ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਨਾਲ ਕਾਇਮ ਰੱਖਿਆ ਜਾਵੇਗਾ ਅਤੇ ਨਸਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਮੀਡੀਆ ਤੋਂ ਸਹਿਜੋਗ ਦੀ ਗੱਲ ਕਰਦਿਆਂ ਕਿਹਾ ਪ੍ਰੈਸ ਅਤੇ ਪੁਲਿਸ ਦੇ ਆਪਸੀ ਸੁਮੇਲ ਤਹਿਤ

ਨਸ਼ਾ ਮੁਕਤ,ਭ੍ਰਿਸ਼ਟਾਚਾਰ,ਰਹਿਤ ਸਮਾਜ ਸਿਰਜਿਆ ਜਾ ਸਕਦਾ ਹੈ,! ਇਸ ਮੌਕੇ ਐਸ.ਪੀ ਸ਼੍ਰੀ ਸੌਰਭ ਜਿੰਦਲ,ਐਸ ਪੀ ਸ਼੍ਰੀ ਸੰਦੀਪ ਮੰਡ ਸਮੇਤ ਹੋਰ ਵੀ ਅਧਿਕਾਰੀ ਹਾਜਿਰ ਸਨ