ਧਰਮ ਪਰਿਵਰਤਨ ਨਹੀਂ, ਆਪਣਿਆਂ ਨੂੰ ਜਿਊਣ ਦਾ ਤਰੀਕਾ ਸਿਖਾਉਣਾ ਹੈ ਅਸੀਂ : ਡਾ. ਭਾਗਵਤ

ਬਿਲਾਸਪੁਰ : ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਡਾ. ਮੋਹਨ ਭਾਗਵਤ ਨੇ ਬਿਨਾਂ ਨਾਂ ਲਏ ਮਿਸ਼ਨਰੀਆਂ ’ਤੇ ਨਿਸ਼ਾਨਾ ਬੰਨ੍ਹਿਆ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਾਉਣਾ, ਬਲਕਿ ਜਿਊਣ ਦਾ ਤਰੀਕਾ ਸਿਖਾਉਣਾ ਹੈ। ਦੁਨੀਆ ਨੂੰ ਅਜਿਹੀ ਸਿੱਖਿਆ ਦੇਣ ਲਈ ਸਾਡਾ ਜਨਮ ਭਾਰਤ ਭੂਮੀ ’ਤੇ ਹੋਇਆ ਹੈ। ਸਾਡਾ ਪੰਥ ਕਿਸੇ ਦੀ ਪੂਜਾ ਦੇ ਤਰੀਕੇ, ਸੂਬੇ ਤੇ ਭਾਸ਼ਾ ਬਦਲੇ ਬਿਨਾਂ ਚੰਗਾ ਮਨੁੱਖ ਬਣਾਉਂਦਾ ਹੈ। ਕੋਈ ਕਿਸੇ ਨੂੰ ਬਦਲਣ ਜਾਂ ਧਰਮ ਪਰਿਵਰਤਨ ਦੀ ਕੋਸ਼ਿਸ਼ ਨਾ ਕਰੇ। ਸਾਰਿਆਂ ਦਾ ਸਨਮਾਨ ਕਰੋ। ਉਹ ਸ਼ੁੱਕਰਵਾਰ ਨੂੰ ਛੱਤੀਸਗਡ਼੍ਹ ਦੇ ਮੁੰਗੇਲੀ ਜ਼ਿਲ੍ਹੇ ਦੇ ਮਦਕੂਦਵੀਪ ’ਚ ਹੋਏ ਘੋਸ਼ ਕੈਂਪ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੇਰੀ ਖ਼ੁਸ਼ਕਿਸਮਤੀ ਹੈ ਕਿ ਦੇਵ ਦੀਵਾਲੀ ਦੇ ਮੌਕੇ ਮੈਂ ਹਰੀਹਰ ਖੇਤਰ ’ਚ ਹਾਂ।

ਘੋਸ਼ ਦਲ ਦੇ ਪ੍ਰਦਰਸ਼ਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿੰਨੀ ਦੇਰ ਤਾਂ ਅਸੀਂ ਸਾਰੇ ਬੈਠੇ ਵਾਦਯੰਤਰਾਂ ਦੀ ਮਿੱਠੀ ਆਵਾਜ਼ ਸੁਣ ਰਹੇ ਸੀ। ਮੰਚ ਦੇ ਸਾਹਮਣੇ ਬੈਠੇ ਲੋਕਾਂ ਤੇ ਸਵੈ-ਸੇਵਕਾਂ ਤੋਂ ਪੁੱਛਿਆ ਕਿ ਇੱਥੇ ਅਸੀਂ ਸਾਰੇ ਕਿੰਨੀ ਦੇਰ ਤੋਂ ਬੈਠੇ ਹਾਂ। ਸਾਨੂੰ ਤੇ ਤੁਹਾਨੂੰ ਕਿਸਨੇ ਬੰਨ੍ਹਿਆ ਹੋਇਆ ਸੀ। ਸੰਘ ਮੁਖੀ ਨੇ ਕਿਹਾ ਕਿ ਮਿਲੇ ਸੁਰ ਮੇਰਾ ਤੁਮਹਾਰਾ ਤੋ ਸੁਰ ਬਣੇ ਹਮਾਰਾ-ਤੁਮਹਾਰਾ। ਇਹ ਸੁਰ ਇੱਧਰ-ਉੱਧਰ ਭਟਕ ਨਹੀਂ ਰਿਹਾ ਸੀ। ਉਹ ਇਕ ਤਾਲ ’ਚ ਵੱਜ ਰਿਹਾ ਸੀ। ਕੁਝ ਇਸੇ ਅੰਦਾਜ਼ ’ਚ ਆਜ਼ਾਦ ਦੇਸ਼ ਦੇ ਨਾਗਰਿਕਾਂ ਨੂੰ ਚੱਲਣਾ ਪੈਂਦਾ ਹੈ। ਸਾਡੇ ਸੰਵਿਧਾਨ ’ਚ ਵੀ ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਹੈ। ਸਾਡੇ ਸਾਰਿਆਂ ’ਚ ਭਾਵਨਾਤਮਕ ਏਕਤਾ ਆਉਣੀ ਚਾਹੀਦੀ ਹੈ। ਸਾਡੀ ਆਵਾਜ਼ ਵੱਖ-ਵੱਖ ਹੋ ਸਕਦੀ ਹੈ। ਰੂਪ ਵੱਖ-ਵੱਖ ਹੋ ਸਕਦੇ ਹਨ ਪਰ ਸੁਰ ਇਕ ਹੋਣਾ ਚਾਹੀਦਾ ਹੈ। ਸੁਰ ਮਿਲਣ ਵਾਲੀ ਗੱਲ ਵੀ ਭਾਵ ਹੈ। ਸਾਡੇ ਸਾਰਿਆਂ ਦਾ ਮੂੁਲ ਇਕ ਆਧਾਰ ’ਤੇ ਟਿਕਿਆ ਹੋਇਆ ਹੈ

ਸੰਘ ਮੁਖੀ ਡਾ. ਭਾਗਵਤ ਨੇ ਧਰਮ ਗ੍ਰੰਥਾਂ ’ਚ ਦੱਸੀਆਂ ਗੱਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਦੀਆਂ ਤੋਂ ਇਹ ਚੱਲਿਆ ਆ ਰਿਹਾ ਹੈ ਕਿ ਅਸੀਂ ਪਰਾਈ ਔਰਤ ਨੂੰ ਮਾਤਾ ਮੰਨਦੇ ਹਾਂ ਤੇ ਦੂਜੇ ਦਾ ਧਨ ਸਾਡੇ ਲਈ ਚਿੱਕਡ਼ ਦੇ ਬਰਾਬਰ ਹੈ। ਜਿਸ ਗੱਲ ਤੋਂ ਸਾਨੂੰ ਬੁਰਾ ਲੱਗਦਾ ਹੈ, ਅਸੀਂ ਦੂਜਿਆਂ ਦੇ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਬਿਲਕੁਲ ਨਹੀਂ ਕਰਦੇ। ਸਾਡੇ ਆਪਣੇ ਨਾਗਰਿਕ ਅਧਿਕਾਰ ਹਨ। ਸੰਵਿਧਾਨ ਦੀ ਪ੍ਰਸਤਾਵਨਾ ਹੈ। ਸਾਡੇ ਨਾਗਰਿਕ ਫਰਜ਼ ਵੀ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਸਾਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸਾਡੇ ਆਪਣੇ ਫਰਜ਼, ਸਾਡੇ ਆਪਣੇ ਅਧਿਕਾਰ, ਇਹ ਸਾਰੀਆਂ ਗੱਲਾਂ ਸਾਨੂੰ ਇਕ ਤਾਲ ’ਤੇ ਚੱਲਣ ਤੇ ਮਿਲ-ਜੁਲ ਕੇ ਰਹਿਣ ਦੀ ਸਿੱਖਿਆ ਦਿੰਦੀਆਂ ਹਨ। ਸੰਘ ਮੁਖੀ ਨੇ ਜ਼ੋਰ ਦੇ ਕੇ ਕਿਹਾ ਕਿ ਏਕਤਾ ਹੋਵੇਗੀ ਤਾਂ ਅਸੀਂ ਇਕ ਹੋਵਾਂਗੇ। ਸਾਡੇ ਇੱਥੇ ਵਿਭਿੰਨਤਾ ’ਚ ਏਕਤਾ ਹੈ। ਅਨੇਕ ਭਾਸ਼ਾਵਾਂ, ਅਨੇਕ ਦੇਵੀ-ਦੇਵਤੇ, ਖਾਣ-ਪੀਣ, ਰੀਤੀ ਰਿਵਾਜ਼, ਅਨੇਕ ਸੂਬੇ, ਜਾਤੀਆਂ, ਉਪ ਜਾਤੀਆਂ ਹਨ। ਇਹ ਇਕ ਦੇਸ਼ ਨੂੰ ਸੁੰਦਰ ਬਣਾਉਂਦੇ ਹਨ।

ਭਾਗਵਤ ਨੇ ਵਾਦ ਯੰਤਰਾਂ ’ਚ ਸਭ ਤੋਂ ਛੋਟੇ ਵੇਣੂ ਦੇ ਵਿਸ਼ੇ ’ਚ ਕਿਹਾ ਕਿ ਉਹ ਦਿਸਣ ’ਚ ਸਭ ਤੋਂ ਛੋਟਾ ਹੈ। ਫੂਕ ਮਾਰ ਕੇ ਦੇਖੋ, ਕਿੰਨੀ ਸ਼ਕਤੀ ਦੀ ਲੋਡ਼ ਹੁੰਦੀ ਹੈ। ਮਿੱਠੀ ਆਵਾਜ਼ ਲਈ ਸਾਧਨਾ ਦੀ ਲੋਡ਼ ਹੁੰਦੀ ਹੈ। ਅਜਿਹੀ ਹੀ ਸਾਧਨਾ ਤੇ ਮਿਹਨਤ ਨਾਲ ਸੰਗੀਤ ਦਾ ਨਿਰਮਾਣ ਹੁੰਦਾ ਹੈੇ। ਮਿੱਠਾ ਸੰਗੀਤ, ਸਾਧਨਾ ਤੇ ਮਿਹਨਤ ਦੇ ਜ਼ੋਰ ’ਤੇ ਹੀ ਅਸੀਂ ਭਾਰਤਵਾਸੀ ਸੱਚ ਦੇ ਮਾਮਲੇ ’ਚ ਸਿਖਰ ’ਤੇ ਪਹੁੰਚੇ ਹਾਂ।