ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਬੈਗਲਾਸ ਡੇ ਅਧੀਨ ਪਿਕਨਿਕ ਵਿਜਿਟ ਦੇ ਤੌਰ ਤੇ ਛੇਵੀਂ,ਸੱਤਵੀਂ,ਨੌਵੀਂ ਜਮਾਤ ਦੇ ਲਗਭਗ 150 ਬੱਚਿਆਂ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਬਠਿੰਡਾ ਵਿਖੇ ਇਤਿਹਾਸਿਕ ਕਿਲ੍ਹਾ,ਝੀਲਾਂ, ਪਾਰਕ ਆਦਿ ਵਿਜਿਟ ਕਰਵਾਈ ਗਈ। ਜਿਸ ਵਿੱਚ ਬੱਚਿਆਂ ਨੇ ਇਤਿਹਾਸਿਕ ਸਥਾਨਾਂ ਅਤੇ ਪਿਕਨਿਕ ਸਪੋਰਟ ਦੀਆਂ ਖੇਡਾਂ ਦਾ ਆਨੰਦ ਪ੍ਰਾਪਤ ਕਰਨ ਦੇ ਨਾਲ-ਨਾਲ ਜਿੱਥੇ ਉਹਨਾਂ ਦੇ ਇਤਿਹਾਸਕ, ਸੱਭਿਆਚਾਰਕ ਅਤੇ ਵਿਰਾਸਤੀ ਗਿਆਨ ਵਿੱਚ ਵਾਧਾ ਹੋਇਆ ਉਥੇ ਬੱਚਿਆਂ ਨੇ ਇਸ ਵਿਜ਼ਿਟ ਦਾ ਮਾਨਸਿਕ ਅਤੇ ਸਰੀਰਕ ਆਨੰਦ ਮਾਣਿਆ। ਇਸ ਪਿਕਨਿਕ ਵਿਜਿਟ ਤੇ ਬੱਚਿਆਂ ਦੇ ਨਾਲ ਨੀਲਮ ਰਾਣੀ, ਸੀਮਾ ਗਰਗ, ਪਰਵੀਨ ਰਾਣੀ, ਰੁਪਿੰਦਰ ਕੌਰ, ਕੁਲਵਿੰਦਰ ਕੌਰ ਹਾਜ਼ਰ ਸਨ।
ਸਕੂਲ ਵਿਖੇ ਬੱਚਿਆਂ ਨੇ ਬੈਗਲੈੱਸ ਡੇ ਅਧੀਨ ਯੋਗਾ ਖੇਡ ਮੇਲੇ ਦੇ ਤੌਰ ‘ਤੇ ਮਨਾਇਆ।ਜਿਸ ਵਿੱਚ ਬੱਚਿਆਂ ਦੇ ਯੋਗਾ ਸਹਿ ਕਿਰਿਆਵਾਂ ਕਰਵਾਈਆਂ ਗਈਆਂ।ਜਿਸ ਨਾਲ ਉਹਨਾਂ ਦੇ ਸਰੀਰਕ ਅਤੇ ਮਾਨਸਿਕ ਅਰੋਗਤਾ ਵਿੱਚ ਵਾਧਾ ਹੁੰਦਾ ਹੈ।ਇਸ ਦੇ ਨਾਲ ਹੀ ਬੱਚਿਆਂ ਦੇ ਰੱਸਾਕਸੀ, ਕੁਰਸੀ ਜਿੱਤ ਮੁਕਾਬਲਾ ਅਤੇ ਗੁਬਾਰਾ ਫੁਲਾਉਣਾ ਅਤੇ ਭੰਨਣਾ ਮੁਕਾਬਲਾ ਅਤੇ ਟੀਚਰਾਂ ਦੇ ਵੀ ਮੁਕਾਬਲੇ ਕਰਵਾਏ ਗਏ। ਜਿਸ ਦਾ ਬੱਚਿਆਂ ਨੇ ਬਹੁਤ ਜਿਆਦਾ ਖੁਸ਼ੀਆਂ ਖੇੜਿਆਂ ਵਾਲੇ ਮਾਹੌਲ ਵਿੱਚ ਆਨੰਦ ਮਾਣਿਆ।ਬੱਚਿਆਂ ਲਈ ਚਾਹ ਦੇ ਨਾਲ ਬਿਸਕੁਟ ਮੱਠੀਆਂ ਆਦਿ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਨਾਲ ਹੀ ਸਾਰੇ ਬੱਚਿਆਂ ਲਈ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ।ਸਕੂਲ ਮੁੱਖੀ ਰਜਿੰਦਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਮਨੋਵਿਗਿਆਨਿਕ ਤੌਰ ‘ਤੇ ਬੱਚਿਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਅਰੋਗਤਾ ਰਹਿਤ ਸੰਤੁਲਨ ਵਿੱਚ ਹੁੰਦਾ ਰਹੇ।ਅਜਿਹੀਆਂ ਸਹਿ ਵਿੱਦਿਅਕ ਕਿਰਿਆਵਾਂ ਨਾਲ ਬੱਚੇ ਸਰੀਰਕ ਅਤੇ ਮਾਨਸਿਕ ਅਰੋਗਤਾ ਨਾਲ ਵਿਦਿਅਕ ਗਤੀਵਿਧੀਆਂ ਵਿੱਚ ਵੀ ਮੱਲਾਂ ਮਾਰਦੇ ਹਨ। ਬੱਚਿਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹੋਏ ਆਪਣੇ ਸੰਤੁਲਿਤ ਵਿਕਾਸ ਦਾ ਲਾਹਾ ਲੈਣਾ ਚਾਹੀਦਾ ਹੈ ਅਤੇ ਤਰੱਕੀਆਂ ਮਾਨਦੇ ਹੋਏ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ।ਇਸ ਮੌਕੇ ਗੋਧਾ ਰਾਮ ਜੂਨੀਅਰ ਸਹਾਇਕ,ਗਣਿਤ ਅਧਿ,ਅੰਜੂ ਬਾਲਾ ਬਿੰਦੂ ਬਾਲਾ, ਪੰਜਾਬੀ ਅਧਿ,ਗੁਰਵਿੰਦਰ ਕੌਰ,ਮਨਪ੍ਰੀਤ ਕੌਰ, ਕੰਪਿਊਟਰ ਅਧਿ,ਵੀਰਪਾਲ ਕੌਰ,ਸੋਨੀਆ ਰਾਣੀ, ਸੁਰੱਖਿਆ ਗਾਰਡ ਸੁਖਪਾਲ ਸਿੰਘ,ਗੈਲਾ ਸਿੰਘ, ਚੌਕੀਦਾਰ ਜਗਸੀਰ ਸਿੰਘ,ਮਿਡ ਡੇ ਮੀਲ ਵਰਕਰ ਅਤੇ ਸਫ਼ਾਈ ਸੇਵਕ ਹਾਜ਼ਰ ਸਨ।