ਮੀਟਰ ਰੀਡਰ ,ਸੁਪਰਵਾਈਜ਼ਰ ਯੂਨੀਅਨ ਵੱਲੋ ਸਲਾਨਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। 

ਜੰਡਿਆਲਾ ਗੁਰੂ 22 ਫਰਵਰੀ ਮਲਕੀਤ ਸਿੰਘ ਚੀਦਾ 

ਗੁਰਦੁਆਰਾ ਸ੍ਰੀ ਬਾਬਾ ਹੁੰਦਾਲ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿਜਲੀ ਬੋਰਡ ਅਧੀਨ ਕੰਮ ਕਰਦੇ ਸਪੋਟ ਬਿਲਿੰਗ ਮੀਟਰ ਰੀਡਰਾ, ਸੁਪਰਵਾਈਜ਼ਰਾ ਵੱਲੋ ਨਵੇਂ ਸਾਲ ਦੇ ਆਗਮਨ ਅਤੇ ਸਟਾਫ ਦੀ ਚੜਦੀ ਕਲਾ ਵਾਸਤੇ ਸਲਾਨਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ।ਜਿਸ ਵਿੱਚ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਈਟੀਓ ਜੀ ਦੇ ਭਰਾ ਸਤਿੰਦਰ ਸਿੰਘ ਜੀ, ਨਰੇਸ਼ ਪਾਠਕ ਜੀ, ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ,ਅਮਨਪ੍ਰੀਤ ਸਿੰਘ ਪ੍ਰਧਾਨ ਐਮ ਐਸ ਯੂ, ਮਨਿੰਦਰ ਸਿੰਘ ਮਨੀ ਪ੍ਰਧਾਨ, ਜੇ ਈ ਲਖਵਿੰਦਰ ਸਿੰਘ, ਲਾਇਨਮੈਨ ਰਵਿੰਦਰ ਸਿੰਘ ਰਵੀ,ਲਾਇਨਮੈਨ ਜਸਪਾਲ ਸਿੰਘ, ਲਾਈਨਮੈਨ ਸੰਦੀਪ ਸਿੰਘ, ਲਾਇਨਮੈਨ ਪ੍ਰਮੋਦ ਕੁਮਾਰ, ਲਾਇਨਮੈਨ ਟਿੰਮਾ ,ਅਮਨ ਵਿਰਕ ਆਸਟ੍ਰੇਲੀਆ, ਨਰਿੰਦਰ ਔਲਖ ਆਦਿ ਆਗੂਆ ਨੂੰ ਮੀਟਰ ਰੀਡਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਅਤੇ ਸਾਥੀਆ ਨੇ ਸਨਮਾਨਿਤ ਕੀਤਾ ।ਇਸ ਮੌਕੇ ਤੇ ਪ੍ਰਧਾਨ ਗਗਨਦੀਪ ਸਿੰਘ ਅਤੇ ਸਾਥੀਆ ਨੇ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਮੂਹ ਸੰਗਤ ਦੀ ਚੜਦੀ ਕਲਾ ਲਈ ਅਰਦਾਸ ਕਰਵਾਈ।

ਇਸ ਮੌਕੇ ਤੇ ਸੁਪਰਵਾਈਜ਼ਰ ਵਿਨੇ ਕੁਮਾਰ, ਰਾਜਦੀਪ ਸਿੰਘ, ਕੁਲਸ਼ੇਰ ਸਿੰਘ, ਹਰਮਨਦੀਪ ਸਿੰਘ ਮੀਟਰ ਰੀਡਰ, ਸੁਖਬੀਰ ਸਿੰਘ, ਸੁਖਦੀਪ ਸਿੰਘ, ਹਰਪ੍ਰੀਤ ਸਿੰਘ, ਲਵਲਦੀਪ ਸਿੰਘ, ਵਰਿੰਦਰ ਸਿੰਘ ਬੰਡਾਲਾ, ਗੁਰਪ੍ਰੀਤ ਸਿੰਘ,ਦਿਨੇਸ਼ ਸੋਨੀ ਅੰਮ੍ਰਿਤਸਰ, ਆਦਿ ਸਪੋਟ ਬਿਲਿੰਗ ਸਟਾਫ ਅਤੇ ਮੀਟਰ ਰੀਡਰ ਯੂਨੀਅਨ ਦੇ ਆਗੂ ਹਾਜ਼ਰ ਸਨ।