ਬੁਢਲਾਡਾ ( ਦਵਿੰਦਰ ਸਿੰਘ ਕੋਹਲੀ ) ਸਿਵਲ ਸਰਜਨ ਮਾਨਸਾ ਡਾ਼ ਅਰਵਿੰਦ ਪਾਲ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੁਢਲਾਡਾ ਵਿੱਚ ਤੰਬਾਕੂ ਨੋਸੀ ਅਤੇ ਇਸ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਗਤੀਵਿਧੀਆਂ ਨਿਰੰਤਰ ਜਾਰੀ ਹਨ। ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਬੁਢਲਾਡਾ ਸ਼ਹਿਰ ਦੀਆਂ ਜਨਤਕ ਥਾਵਾਂ ਅਤੇ ਦੁਕਾਨਾਂ ਵਿੱਚ ਜਾਕੇ ਲੋਕਾਂ ਨੂੰ ਅਤੇ ਸਕੂਲਾਂ ਵਿੱਚ ਜਾਕੇ ਬੱਚਿਆਂ ਅਤੇ ਲੋਕਾਂ ਨੂੰ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ । ਬਲਾਕ ਬੁਢਲਾਡਾ ਦੇ ਸਿਹਤ ਸੁਪਰਵਾਈਜਰ ਸ਼੍ਰੀ ਭੋਲਾ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਸਾਫ ਸੁਥਰੇ ਫਲ ਖਾਣ ਲਈ ਕਿਹਾ ਅਤੇ ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਦੇ ਅਤੇ ਖਾਣ ਪੀਣ ਵਾਲੀਆਂ ਦੁਕਾਨਾਂ ਵਿੱਚ ਤੰਬਾਕੂ ਸਬੰਧੀ ਪਦਾਰਥ ਰੱਖਣ ਵਾਲਿਆਂ ਦੇ ਚਲਾਨ ਕੱਟੇ ਗਏ ਇਸ ਮੌਕੇ ਮੰਗਲ ਸਿੰਘ, ਹਰਪ੍ਰੀਤ ਸਿੰਘ , ਨਿਰਮਲ ਸਿੰਘ ਸਿਹਤ ਕਰਚਾਰੀ ਹਾਜਰ ਸਨ*
ਕੋਟਪਾ ਐਕਟ ਤਹਿਤ ਤੰਬਾਕੂ ਸੰਬੰਧੀ ਦੁਕਾਨਾਂ ਦੀ ਚੈਕਿੰਗ
