ਜੈ ਜੋਗੀ ਪ੍ਰੋਡਕਸ਼ਨ (ਯੂ ਏ ਈ) ਵੱਲੋਂ ਪੰਜਾਬੀ ਲੋਕ ਗਾਇਕ ਲਖਵੀਰ ਵਾਲੀਆ ਦੀ ਆਵਾਜ਼ ਵਿੱਚ ਬਾਬਾ ਬਾਲਕ ਨਾਥ ਜੀ ਦੇ ਦੋ ਭਜਨ ਜਲਦੀ ਹੋਣਗੇ ਰਿਲੀਜ — ਸੁਲਤਾਨ ਅਖਤਰ

ਸ਼ਾਹਕੋਟ 20 ਫਰਵਰੀ (ਨਿਊਜ਼ ਬਿਊਰੋ) :-– ਜੈ ਜੋਗੀ ਪ੍ਰੋਡਕਸ਼ਨ ( ਯੂ ਏ ਈ ) ਅਤੇ ਬੱਗੀ ਹੇਅਰ ਦੇ ਉਪਰਾਲੇ ਨਾਲ ਪੰਜਾਬੀ ਲੋਕ ਗਾਇਕ ਲਖਵੀਰ ਵਾਲੀਆ ਦੀ ਆਵਾਜ਼ ਵਿੱਚ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਨੂੰ ਦਰਸਾਉਂਦੇ ਹੋਏ ਦੋ ਭਜਨ ਜਲਦੀ ਹੀ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਹਨਾਂ ਭਜਨਾਂ ਦੇ ਨਾਮ “ਸੁਪਨਾ ਜੋਗੀ ਦਾ” ਅਤੇ ” ਆਜਾ ਪੌਣਾਹਾਰੀਆ” ਜੋ ਬਹੁਤ ਹੀ ਪਿਆਰੇ ਹਨ ਅਤੇ ਇਹਨਾਂ ਭਜਨਾਂ ਦੀ ਵੀਡੀਓ ਵਿੱਕੀ ਨੂਰਪੁਰੀਏ ਵੱਲੋਂ ਬਣਾਈ ਗਈ ਅਤੇ ਇਹ ਸਾਰੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਲਖਵੀਰ ਵਾਲੀਆ ਜੀ ਦੇ ਉਸਤਾਦ ਇੰਟਰਨੈਸ਼ਨਲ ਸੂਫੀ ਗਾਇਕ ਸੁਲਤਾਨ ਅਖਤਰ ਜੀ ਨੇ ਦੱਸਿਆ ਕਿ ਇਹਨਾਂ ਦੋਵੇ ਭਜਨਾ ਦੇ ਬੋਲਾਂ ਨੂੰ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ ਗੀਤਕਾਰ ਬਲਵੀਰ ਬਿੱਲੀ ਚਾਉ ਨੇ ਅਤੇ ਕੱਲੇ ਕੱਲੇ ਲਫਜ਼ ਨੂੰ ਨਾਪ ਤੋਲ ਕੇ ਬੜੀ ਹੀ ਬਰੀਕੀ ਨਾਲ ਲਿਖਿਆ ਹੈ ਅਤੇ ਇਸ ਗੀਤ ਨੂੰ ਸੰਗੀਤਕ ਧੁਨਾਂ ਵਿੱਚ ਪਰੋਇਆ ਹੈ ਪ੍ਰਸਿੱਧ ਸੰਗੀਤਕਾਰ ਰਵਿੰਦਰ ਮਾਲੜੀ ਜੀ ਨੇ ਅਤੇ ਇਹਨਾਂ ਭਜਨਾਂ ਵਿੱਚ ਕੋਰਸ ਦੀ ਭੂਮਿਕਾ ਵਿੱਕੀ ਨੂਰਪੁਰੀਆ ਅਤੇ ਪ੍ਰਦੀਪ ਕਲੇਰ ਨੇ ਬਾਖੂਬੀ ਨਿਭਾਈ ਹੈ ਅਤੇ ਇਹਨਾਂ ਭਜਨਾਂ ਨੂੰ ਰਿਕਾਰਡ ਕਰਨ ਲਈ ਸਪੈਸ਼ਲ ਧੰਨਵਾਦ ਰਿਹਾ ਇੰਟਰਨੈਸ਼ਨਲ ਸੁਪਰ ਸਟਾਰ ਗਾਇਕਾਂ ਹਰਜੀਤ ਜੀਤੀ, ਗੀਤਕਾਰ ਸਾਬੀ ਜਟਾਣਾ, ਗੀਤਕਾਰ ਰਾਜੂ ਨਾਹਰ ਅਤੇ ਸੁਰਜੀਤ ਕੇ ਤਲਵੰਡੀ ਮਾਧੋ ਦਾ ਅਤੇ ਉਮੀਦ ਕਰਦੇ ਹਾਂ ਕਿ ਬਾਬਾ ਜੀ ਦੇ ਇਹ ਦੋਵੇ ਭਜਨ ਪਹਿਲਾਂ ਰਿਕਾਰਡ ਹੋਏ ਗੀਤਾਂ ਵਾਂਗ ਤੁਹਾਨੂੰ ਜਰੂਰ ਪਸੰਦ ਆਉਣ ਗੇ