ਚੱਬੇਵਾਲ : ਸ਼੍ਰੀ ਰਾਮ ਲੀਲ੍ਹਾ ਪ੍ਰਬੰਧਕ ਕਮੇਟੀ ਬੱਸੀ ਕਲਾਂ ਵੱਲੋਂ ਹਰ ਸਾਲ ਦੀ ਤਰਾਂ੍ਹ ਇਸ ਵਾਰ ਵੀ ਦੁਸਹਿਰੇ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗਰਾਊਂਡ ‘ਚ ਸਜਾਏ ਗਏ ਵੱਡੇ ਪੰਡਾਲ ਵਿੱਚ ਵੱਖ-ਵੱਖ ਤਰਾਂ੍ਹ ਦੀਆਂ ਪੇਸ਼ ਕੀਤੀਆਂ ਝਾਕੀਆਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਸਬੰਧੀ ਪ੍ਰਬੰਧਕ ਹਰੀ ਸ਼ਰਨ ਗੌਤਮ ਨੇ ਦੱਸਿਆ ਕਿ ਇਸ ਮੌਕੇ ਸ਼੍ਰੀਰਾਮ ਜੀ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਪੇਸ਼ ਕੀਤੀਆਂ ਗਈਆਂ ਤੇ ਭਜਨ ਕੀਰਤਨ ਵੀ ਕੀਤਾ ਗਿਆ। ਖੇਡੀ ਗਈ ਰਾਮ ਲੀਲਾ ਦੇ ਅਖੀਰ ਵਿਚ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਦੂਰ-ਦੁਰਾਡੇ ਤੋਂ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਰਾਜਨ ਧੀਰ ਸਮਾਜ ਸੇਵੀ, ਪ੍ਰਧਾਨ ਵਿਨੋਦ ਸ਼ਾਹ, ਉੱਪ-ਪ੍ਰਧਾਨ ਹਰੀਸ਼ਰਨ ਗੌਤਮ, ਚੇਅਰਮੈਨ ਪਵਿੱਤਰ ਚੱਢਾ, ਰਮਨ ਚੱਢਾ, ਵਿਕਾਸ ਕੁਮਾਰ, ਅਰੁਣ ਕੁਮਾਰ, ਸ਼ਵਿਮ, ਬਲਰਾਮ ਸ਼ਰਮਾ, ਪੰਕਜ ਬਾਲੀ, ਰੋਹਿਤ ਸ਼ਰਮਾ, ਕੁਲਦੀਪ ਕੁਮਾਰ, ਰੋਮੀ ਚੱਢਾ, ਰਾਘਵ ਚੱਢਾ, ਤਿਲਕ ਰਾਜ, ਲਾਡੀ, ਗੋਰਾ, ਧਿਆਨ ਸਿੰਘ, ਕ੍ਰਿਸ਼ਨ ਸਚਦੇਵਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
Related Posts
ਚੰਡੀਗੜ੍ਹ ‘ਚ ਓਮੀਕ੍ਰੋਨ ਵੇਰੀਐਂਟ ਦਾ ਅਲਰਟ, ਸ਼ਹਿਰ ਦੇ ਸਾਰੇ ਸਕੂਲ ਹੋਣਗੇ ਬੰਦ
ਚੰਡੀਗੜ੍ਹ : ਕੋਰੋਨਾ ਦੀ ਲਾਗ ਹੁਣ ਸਕੂਲਾਂ ਤਕ ਪਹੁੰਚ ਗਈ ਹੈ। ਸ਼ਹਿਰ ਵਿਚ ਇਕ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਅਤੇ ਇਕ ਸਰਕਾਰੀ…
ਮੁੱਖ ਮੰਤਰੀ ਵੱਲੋਂ ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾ ਲਈ ਕਈ ਵਿਕਾਸ ਪ੍ਰਾਜੈਕਟਾਂ ਦਾ ਐਲਾਨ
ਮੋਰਿੰਡਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ…
ਕੈਲਗਰੀ ਦੀਆਂ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਅਨੇਕਾਂ ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ
ਕੈਲਗਰੀ,-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਸ਼ਰਧਾ ਨਾਲ ਮਨਾਇਆ ਗਿਆ| ਇਸ ਸਮੇਂ…