ਮਨਰੇਗਾ ਸਕੀਮ ਦਾ ਮਕਸਦ ਮਜਦੂਰਾ ਨੂੰ ਉਨ੍ਹਾ ਦੇ ਘਰ ਕੋਲ ਰੁਜਗਾਰ ਮੁਹੱਈਆ ਕਰਵਾਉਣਾ : ਐਡਵੋਕੇਟ ਉੱਡਤ 

21 ਫਰਬਰੀ ਦੇ ਬੀਡੀਪੀਓ ਮਾਨਸਾ ਦੇ ਘਿਰਾਓ ਦੀ ਤਿਆਰੀ ਹਿੱਤ ਪਿੰਡ ਗੇਹਲੇ ਵਿੱਖੇ ਜਨਤਕ ਮੀਟਿੰਗ

ਮਾਨਸਾ 20 ਫਰਵਰੀ ਗੁਰਜੰਟ ਸਿੰਘ ਸ਼ੀਂਹ ਮਾਨਸਾ ਪਾਰਲੀਮੈਟ ਵਿੱਚ ਲਾਲ ਝੰਡੇ ਦੀ ਸਕਤੀ ਸਦਕਾ ਹੌਦ ਵਿੱਚ ਆਏ ਮਨਰੇਗਾ ਸਕੀਮ ਦਾ ਇੱਕਲੋਤਾ ਮਕਸਦ ਪੇਡੂ ਮਜਦੂਰਾ ਨੂੰ ਉਨ੍ਹਾ ਦੇ ਘਰ ਕੋਲ ਰੁਜਗਾਰ ਮੁਹੱਈਆ ਕਰਵਾਉਣਾ ਹੈ ਤਾਂ ਕਿ ਉਹ ਆਪਣਾ ਗੁਜਾਰਾ ਕਰ ਸਕਣ , ਇਸ ਪੱਵਿਤਰ ਸਕੀਮ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਨ ਤੇ ਇਸ ਦਾ ਵਿਸਥਾਰ ਕਰਨ ਦੀ ਥਾ ਤੇ ਸਮੇ ਦੇ ਹਾਕਮ ਮਨਰੇਗਾ ਸਕੀਮ ਨੂੰ ਖਤਮ ਕਰਨ ਦੇ ਰਸਤੇ ਤੇ ਚੱਲ ਰਹੇ ਹਨ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਇੱਥੋ ਥੋੜੀ ਦੂਰ ਸਥਿਤ ਪਿੰਡ ਗੇਹਲੇ ਵਿੱਖੇ 21 ਫਰਬਰੀ ਦੇ ਬੀਡੀਪੀਓ ਮਾਨਸਾ ਦੇ ਘਿਰਾਓ ਦੀ ਤਿਆਰੀ ਹਿੱਤ ਕੀਤੀ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਬਚਾਉਣ ਦਾ ਇੱਕ ਮਾਤਰ ਢੰਗ ਜੱਥੇਬੰਦ ਹੋ ਕੇ ਸੰਘਰਸ ਦਾ ਰਸਤਾ ਅਖਤਿਆਰ ਕਰਨਾ ਹੈ । ਉਨ੍ਹਾਂ ਕਿਹਾ ਕਿ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਖੁੱਲੇ ਗੱਫੇ ਦੇਣ ਵਾਲਾ ਮੋਦੀ ਸਰੇਆਮ ਮਨਰੇਗਾ ਸਕੀਮ ਨੂੰ ਪਿਛਲੀਆਂ ਸਰਕਾਰ ਦਾ ਬੋਝ ਕਹਿ ਕੇ ਭੰਡ ਰਿਹਾ ਹੈ ।

    ਐਡਵੋਕੇਟ ਉੱਡਤ ਨੇ ਮਜਦੂਰਾ ਨੂੰ 21 ਫਰਬਰੀ ਦੇ ਬੀਡੀਪੀਓ ਮਾਨਸਾ ਦੇ ਘਿਰਾਓ ਵਿੱਚ ਪਰਿਵਾਰਾ ਸਮੇਤ ਕਾਫਲੇ ਬਣਾ ਕੇ ਪਹੁੰਚਣ ਦਾ ਸੱਦਾ ਦਿੱਤਾ ।

       ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ‌ਸਿੰਦਰਪਾਲ ਕੌਰ ਗੇਹਲੇ , ਰਾਣੀ ਕੋਰ ਗੇਹਲੇ , ਗੁਰਮੇਲ ਸਿੰਘ ਗੇਹਲੇ , ਕੁਲਦੀਪ ਸਿੰਘ ਤੇ ਰੂਪ ਸਿੰਘ ਨੇ ਵੀ ਆਪਣੇ ਵਿਚਾਰ ਸਾਝੇ ਕੀਤੇ।