ਸੁਲਤਾਨਪੁਰ ਲੋਧੀ 19 ਫਰਵਰੀ ਲਖਵੀਰ ਵਾਲੀਆ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੀ ਮੀਟਿੰਗ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਰਰੂਲ ਸੁਲਤਾਨਪੁਰ ਬਸਤੀ ਚੰਡੀਗੜ੍ਹ ਵਿੱਚ ਕਸ਼ਮੀਰ ਸਿੰਘ ਮੋਮੀ ਜਿਲਾ ਕਪੂਰਥਲਾ ਪ੍ਰਧਾਨ ਦੀ ਅਗਵਾਈ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ ਉਹਨਾਂ ਨਾਲ ਬਲਦੇਵ ਸਿੰਘ ਮਨਿਆਲਾ ਜਰਨਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਮਾਨ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ ਦੇ ਹਾਲਾਤ ਵਿਗੜ ਨੇ ਸ਼ੁਰੂ ਹੋ ਗਏ ਸੀ ਅੱਜ ਪੂਰਾ ਪੰਜਾਬ ਹੀ ਜੋ ਰੰਗਲਾ ਪੰਜਾਬ ਬਣਾਉਣ ਦਾ ਅਤੇ ਬਦਲਾਅ ਦਾ ਨਾਰਾ ਦਿੱਤਾ ਸੀ ਬਦਲਾਅ ਇਸ ਤਰ੍ਹਾਂ ਦਾ ਆਇਆ ਕਿ ਅੱਜ ਪੂਰਾ ਪੰਜਾਬ ਗੈਂਗਲੈਂਡ ਬਣਿਆ ਹੋਇਆ ਹੈ ਪੰਜਾਬ ਦੇ ਹਰ ਕੋਨੇ ਵਿੱਚ ਗੈਂਗਰਾਜ ਚੱਲ ਰਿਹਾ ਦਿਨ ਦਿਹਾੜੇ ਕਤਲ ਡਕੈਤੀਆਂ ਲੁੱਟਾਂ ਖੋਹਾਂ ਚੋਰੀਆਂ ਦੀ ਭਰਮਾਰ ਹੈ ਦੋਸ਼ੀ ਪੁਲਿਸ ਕੋਲੋਂ ਫੜ ਨਹੀਂ ਹੋ ਰਹੇ ਜੇਕਰ ਪੁਲਿਸ ਪੜਦੀ ਵੀ ਹੈ ਤਾਂ ਉਹ ਸਿਆਸੀ ਦਬਾਅ ਨਾਲ ਛੁੱਟ ਜਾਂਦੇ ਹਨ ਪੀੜਤਾਂ ਨੂੰ ਇਨਸਾਫ ਨਹੀਂ ਮਿਲਦਾ ਲੋਕ ਥੱਕੇ ਖਾ ਕੇ ਆਪਣੇ ਘਰ ਬੈਠ ਜਾਂਦੇ ਹਨ ਇਸ ਮੌਕੇ ਕੁਝ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਤਰਲੋਕ ਸਿੰਘ ਨੂੰ ਯੂਨਿਟ ਪ੍ਰਧਾਨ ਅਤੇ ਅੰਮ੍ਰਿਤਪਾਲ ਸਿੰਘ ਨੂੰ ਯੂਥ ਵਿੰਗ ਦਾ ਪ੍ਰਧਾਨ ਯੂਥ ਕੀਤਾ ਗਿਆ ਇਹਨਾਂ ਸਾਥੀਆਂ ਨੇ ਪ੍ਰਧਾਨ ਨੂੰ ਵਿਸ਼ਵਾਸ ਦਵਾਇਆ ਕਿ ਉਹ ਤਨ ਮਨ ਧਨ ਨਾਲ ਪਾਰਟੀ ਦੀ ਸੇਵਾ ਕਰਨਗੇ ਇਸ ਮੀਟਿੰਗ ਵਿੱਚ ਕਸ਼ਮੀਰ ਸਿੰਘ ਤੋਂ ਇਲਾਵਾ ਸੁਖਵੰਤ ਸਿੰਘ ਸਰਵਣ ਸਿੰਘ ਹਰਦੀਪ ਸਿੰਘ ਦਿਆਲ ਸਿੰਘ ਆਦਿ ਹਾਜ਼ਰ ਸਨ
ਰੰਗਲਾ ਪੰਜਾਬ ਬਣਿਆ ਗੈਰ ਲੈਂਡ — ਜੱਬੋਵਾਲ
