ਦੋਦੜਾ ਗੜ੍ਹਦੀ ਦੇ ਵਿਚਕਾਰ ਬਸ ਸੜਕ ਤੋਂ ਥੱਲੇ ਉਤਰੀ, ਵੱਡਾ ਹਾਦਸਾ ਹੋਣੋਂ ਟਲਿਆ 


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਅੱਜ ਇੱਕ ਨਿਜੀ ਕੰਪਨੀ ਦੀ ਬਸ ਸੜਕ ਤੋਂ ਥੱਲੇ ਉਤਰ ਗਈ ਪਰ ਇੱਕ ਵੱਡਾ ਹਾਦਸਾ ਹੁਣੋ ਟਲ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਰੋ ਕੰਪਨੀ ਦੀ ਇਹ ਬਸ ਬੁਢਲਾਡਾ ਤੋਂ ਚੀਮਾ ਮੰਡੀ ਜਾ ਰਹੀ ਸੀ ਜਿਸਨੂੰ ਕਾਲਾ ਸਿੰਘ ਡਰਾਈਵਰ ਚਲਾ ਰਿਹਾ ਸੀ ।ਜਦ ਉਹ ਦੋਦੜਾ ਤੋਂ ਗੜੱਦੀ ਵਿਚਕਾਰ ਪਹੁੰਚੀ, ਸੜਕ ਖਰਾਬ ਅਤੇ ਅੱਗੋਂ ਵਹੀਕਲ ਆਉਣ ਕਰਕੇ ਬਸ ਇੱਕ ਦਮ ਸੜਕ ਤੋਂ ਥੱਲੇ ਉਤਰਨ ਕਾਰਨ ਸਵਾਰੀਆਂ ਵਿੱਚ ਹਫੜਾ-ਦਫੜੀ ਮੱਚ ਗਈ। ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਨੇ ਕਿਹਾ ਕਿ ਨਿਕੰਮੀਆਂ ਸਰਕਾਰਾਂ ਦੇ ਚਲਦੇ ਸੜਕਾਂ ਦਾ ਬੁਰਾ ਹਾਲ ਹੋਣ ਕਾਰਨ ਇਸ ਤਰ੍ਹਾਂ ਦੇ ਹਾਦਸੇ ਆਮ ਵਾਪਰਦੇ ਰਹਿੰਦੇ ਹਨ। ਬੱਸ ਦੇ ਡਰਾਈਵਰ ਕਾਲਾ ਸਿੰਘ ਨੇ ਦੱਸਿਆ ਕਿ ਅੱਗੇ ਇੱਕ ਤੇਜ਼ ਰਫਤਾਰ ਕਾਰ ਆ ਰਹੀ ਸੀ ਉਸਨੂੰ ਸਾਈਡ ਦੇਣ ਲਈ ਬੱਸ ਕੱਚੇ ਰਸਤੇ ਤੇਂ ਉੱਤਰਨ ਕਾਰਨ ਬੱਸ ਟੇਡੀ ਹੋ ਗਈ ਜਿਸ ਕਾਰਨ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਟੱਲ ਗਿਆ। ਕੰਡਕਟਰ ਜਗਤਾਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟੁੱਟੀਆਂ ਪਈਆਂ ਸੜਕਾਂ ਦੀ ਮਰੰਮਤ ਤੁਰੰਤ ਕਰਾਈ ਜਾਵੇ ਤਾਂ ਕਿ ਲੋਕ ਇਨਾਂ ਹਾਦਸਿਆਂ ਦਾ ਸਕਾਰ ਹੋਣੋ ਬਚ ਸਕਣ।