ਟ੍ਰਾਈਡੈਂਟ ਗਰੁੱਪ ਵਲੋਂ ਸਿਵਲ ਹਸਪਤਾਲ ਬਰਨਾਲਾ ਨੂੰ ਇੰਕਿਊਬੇਟਰ ਅਤੇ ਐਜੀਟੇਟਰ ਮਸ਼ੀਨ ਭੇਂਟ

ਬਰਨਾਲਾ, 19 ਫਰਵਰੀ (ਕਰਨਪ੍ਰੀਤ ਕਰਨ): ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ਼੍ਰੀ ਰਾਜਿੰਦਰ ਗੁਪਤਾ ਜੀ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਬਰਨਾਲਾ ਵਿੱਚ ਸਵਾ ਚਾਰ ਲੱਖ ਰੁਪਏ ਦੀ ਲਾਗਤ ਨਾਲ ਇੰਕਿਊਬੇਟਰ ਅਤੇ ਐਜੀਟੇਟਰ ਮਸ਼ੀਨ ਲਗਵਾਈ ਗਈ। ਇਸ ਦਾ ਉਦਘਾਟਨ ਲੋਕ ਸਭਾ ਹਲਕਾ ਸੰਗਰੂਰ ਦੇ ਸੰਸਦ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤਾ ਗਿਆ। ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ ਵੀ ਹਾਜ਼ਰ ਸਨ।

    ਟ੍ਰਾਈਡੈਂਟ ਗਰੁੱਪ ਦੇ ਟ੍ਰਾਈਡੈਂਟ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਵਲੋਂ ਸਿਵਲ ਹਸਪਤਾਲ ਬਰਨਾਲਾ ਨੂੰ ਇਹ ਉੱਚ-ਤਕਨੀਕੀ ਮਸ਼ੀਨਰੀ ਭੇਂਟ ਕੀਤੀ ਗਈ। ਇੰਕਿਊਬੇਟਰ ਅਤੇ ਐਜੀਟੇਟਰ ਮਸ਼ੀਨ ਖੂਨ ਦੇ ਪਲੇਟਲੈਟਸ ਦੀ ਸੰਭਾਲ ਅਤੇ ਸੰਰੱਖਿਆ ਲਈ ਬਹੁਤ ਲਾਭਦਾਇਕ ਹਨ। ਖ਼ਾਸ ਕਰਕੇ ਡੇਂਗੂ ਅਤੇ ਹੋਰ ਬੀਮਾਰੀਆਂ ਦੌਰਾਨ ਬਲੱਡ ਬੈਂਕ ਵਿੱਚ ਪਲੇਟਲੈਟਸ ਦੀ ਸੰਭਾਲ ਲਈ ਇਹ ਮਸ਼ੀਨਾਂ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।

  ਸਿਵਲ ਸਰਜਨ ਡਾ. ਬਲਦੇਵ ਸਿੰਘ ਅਤੇ ਐਸਐਮਓ ਡਾ. ਤਪੀੰਦਰਜੋਤ ਕੌਸ਼ਲ ਨੇ ਟ੍ਰਾਈਡੈਂਟ ਗਰੁੱਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਮਸ਼ੀਨਰੀ ਬਰਨਾਲਾ ਦੀ ਸਿਹਤ ਸੰਭਾਲ ਲਈ ਵੱਡਾ ਯੋਗਦਾਨ ਹੋਵੇਗੀ। ਉਨ੍ਹਾਂ ਕਿਹਾ ਕਿ ਟ੍ਰਾਈਡੈਂਟ ਗਰੁੱਪ ਹਮੇਸ਼ਾ ਸਮਾਜਕ ਭਲਾਈ ਦੇ ਕੰਮਾਂ ਵਿੱਚ ਅੱਗੇ ਰਹਿੰਦਾ ਹੈ ਅਤੇ ਇਹ ਉਨ੍ਹਾਂ ਦੀ ਵਧੀਆ ਕੋਸ਼ਿਸ਼ਾਂ ਦਾ ਹਿੱਸਾ ਹੈ।

  ਉਦਘਾਟਨੀ ਸਮਾਗਮ ਦੌਰਾਨ ਟ੍ਰਾਈਡੈਂਟ ਗਰੁੱਪ ਵਲੋਂ ਅਧਿਕਾਰੀ ਰੁਪਿੰਦਰ ਗੁਪਤਾ, ਦੀਪਕ ਗਰਗ, ਪਵਨ ਸਿੰਗਲਾ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਮੌਜੂਦ ਰਹੇ। ਇਸ ਤੋਂ ਇਲਾਵਾ MC ਜਗਰਾਜ ਸਿੰਘ ਪੰਡੋਰੀ, MC ਨੀਰਜ ਜਿੰਦਲ ਅਤੇ ਰੋਹਿਤ ਓਸ਼ੋ ਆਦਿ ਨੇ ਵੀ ਆਪਣੀ ਹਾਜ਼ਰੀ ਭਰੀ।

   ਸਿਵਲ ਹਸਪਤਾਲ ਬਰਨਾਲਾ ਵਿੱਚ ਇੰਕਿਊਬੇਟਰ ਅਤੇ ਐਜੀਟੇਟਰ ਮਸ਼ੀਨ ਦੀ ਸਥਾਪਨਾ ਸਿਹਤ ਵਿਭਾਗ ਅਤੇ ਮਰੀਜ਼ਾਂ ਲਈ ਇੱਕ ਵੱਡੀ ਸੌਖਤਾ ਹੈ। ਇਹ ਜੀਵਨ ਬਚਾਉਣ ਵਾਲੀ ਮਸ਼ੀਨਰੀ ਖ਼ਾਸ ਕਰਕੇ ਗੰਭੀਰ ਮਾਮਲਿਆਂ ਵਿੱਚ ਖੂਨ ਦੀ ਸੰਭਾਲ ਲਈ ਉਪਯੋਗੀ ਹੋਵੇਗੀ। ਟ੍ਰਾਈਡੈਂਟ ਗਰੁੱਪ ਵੱਲੋਂ ਕੀਤੀ ਗਈ ਇਹ ਕੋਸ਼ਿਸ਼ ਸਿਹਤ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜੋ ਹੋਰ ਉਦਯੋਗਪਤੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਸਕਦੀ ਹੈ।