ਬੁਢਲਾਡਾ:(ਦਵਿੰਦਰ ਸਿੰਘ ਕੋਹਲੀ)- ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੁਢਲਾਡਾ ਅਤੇ ਸੀਨੀਅਰ ਵਾਈਸ ਪ੍ਰਧਾਨ ਜ਼ਿਲ੍ਹਾ ਮਾਨਸਾ ਡਾ. ਰਣਵੀਰ ਕੌਰ ਮੀਆਂ ਦੀ ਅਗਵਾਈ ਹੇਠ ਹਲਕਾ ਬੁਢਲਾਡਾ ਦੇ ਪਿੰਡ ਸ਼ੇਰਖ਼ਾਂ ਵਿਖੇ ਅਡਵਾਂਸ ਆਈ ਕੇਅਰ ਹਸਪਤਾਲ ਮਾਨਸਾ ਦੇ ਡਾ. ਵਿਕਾਸ ਅਤੇ ਉਹਨਾਂ ਦੀ ਟੀਮ ਦੇ ਸਹਿਯੋਗ ਸਦਕਾ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਵਾਇਆ ਗਿਆ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਡਾ. ਰਣਵੀਰ ਕੌਰ ਮੀਆਂ ਨੇ ਕਿਹਾ ਕਿ ਇਸ ਕੈਂਪ ਵਿਚ 200 ਦੇ ਲਗਭਗ ਮਰੀਜ਼ਾ ਨੇ ਆਪਣੀ ਅੱਖਾਂ ਦਾ ਚੈੱਕ ਅੱਪ ਕਰਵਾਇਆ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪਿੰਡਾਂ-ਪਿੰਡਾਂ ਵਿਚ ਜਾ ਕੇ ਅਜਿਹੇ ਕੈਂਪ ਲਗਾਏ ਜਾਣਗੇ ਤਾਂ ਜੋ ਅੱਖਾਂ ਤੋਂ ਕਮਜੋਰ ਪੀੜਤਾਂ ਦਾ ਇਲਾਜ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਨਜਰ ਸ਼ਕਤੀ ਵਾਪਸ ਦਿਵਾਈ ਜਾ ਸਕੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਸ.ਦਰਸ਼ਨ ਸਿੰਘ ਗੁਰਨੇ ਖੁਰਦ, ਸਤਨਾਮ ਸਿੰਘ,ਜਗਸੀਰ ਸਿੰਘ ਚਹਿਲ,ਗੁਰਬਾਜ ਸਿੰਘ,ਬਲਜੀਤ ਕੌਰ, ਸਰਬਜੀਤ ਸਿੰਘ ਮੀਆਂ ਆਦਿ ਕਾਂਗਰਸੀ ਆਗੂ ਹਾਜ਼ਰ ਸਨ।
ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਡਾ.ਰਣਵੀਰ ਕੌਰ ਮੀਆਂ ਵੱਲੋਂ ਲਗਵਾਇਆ ਅੱਖਾਂ ਦਾ ਮੁਫਤ ਚੈੱਕ ਅੱਪ ਕੈਂਪ।
