ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕਿਸ਼ੋਰ ਸਿੱਖਿਆ ਸਮਾਗਮ ਆਯੋਜਿਤ 

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਆਦੇਸ਼ਾਂ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਭੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਖਿਆਲਾ ਵਿਖੇ ਜ਼ਿਲ੍ਹਾ ਪੱਧਰੀ ਕਿਸ਼ੋਰ ਸਿੱਖਿਆ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪਿਛਲੇ ਦਿਨੀ ਨਿਵੇਕਲੀ ਪਹਿਲ ਕਰਦਿਆਂ ਸਿੱਖਿਆ ਵਿਭਾਗ ਵੱਲੋਂ ਖ਼ੂਨਦਾਨ ਕੈਂਪ ਲਗਾ ਕੇ 30 ਯੂਨਿਟ ਖੂਨਦਾਨ ਕੀਤਾ ਗਿਆ ਸੀ ਦੇ ਸਬੰਧ ਵਿਚ ਖ਼ੂਨਦਾਨ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।

     ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਏਡਜ ਦਿਵਸ ਦੇ ਤਹਿਤ ਸਕੂਲਾਂ ਵੱਲੋ ਕਰਵਾਏ ਗਏ ਲੇਖ, ਭਾਸ਼ਣ , ਕੁਇਜ ਮੁਕਾਬਲਿਆ ਦੇ ਜੇਤੂ ਵਿਦਿਆਰਥੀਆ ਨੂੰ ਇਨਾਮ ਅਤੇ ਗਾਈਡ ਅਧਿਆਪਕਾ ਦਾ ਸਨਮਾਨ , ਨੈਸ਼ਨਲ ਯੂਥ ਦਿਵਸ ਦੇ ਤਹਿਤ ਮੈਰਾਥਨ , ਫੇਸ ਪੇਟਿੰਗ , ਚਾਰਟ ਮੇਕਿੰਗ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਗਾਈਡ ਅਧਿਅਪਕਾਂ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿੱ) ਡਾ. ਪਰਮਜੀਤ ਸਿੰਘ ਭੋਗਲ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮਦਨ ਲਾਲ ਕਟਾਰੀਆ, ਯੋਗਿਤਾ ਜੋਸ਼ੀ ਇਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਘਾ , ਨਰਿੰਦਰ ਸਿੰਘ ਮਾਨਸਾਹੀਆ ਇਚਾਰਜ ਸਸਸ ਖਿਆਲਾ ਕਲਾ , ਪਰਮਿੰਦਰ ਸਿੰਘ ਰਾਮਪੁਰ ਮੰਡੇਰ , ਜਸਕੀਰਤ ਸਿੰਘ ਅਤੇ ਪ੍ਰੋਗਰਾਮ ਦੇ ਜਿਲ੍ਹਾ ਨੋਡਲ ਨਿਰਮਲ ਸਿੰਘ ਹਾਜ਼ਰ ਸਨ।