ਫਰੀਦਕੋਟ 16 ਫਰਵਰੀ, ਨਿਊਜ਼ ਸਰਵਿਸ ਜਿਲਾ ਸਿਹਤ ਵਿਭਾਗ ਫਰੀਦਕੋਟ ਦੇ ਮੁਖੀ ਸਿਵਲ ਸਰਜਨ ਡਾ ਚੰਦਰ ਸ਼ੇਖਰ ਕੱਕੜ ਵੱਲੋ ਵਿਭਾਗ ਦੇ ਪ੍ਗਰਾਮ ਅਫਸਰਾਂ , ਸੀਨੀਅਰ ਮੈਡੀਕਲ ਅਫਸਰਾਂ ਨਾਲ ਚੱਲ ਰਹੇ ਸਿਹਤ ਕਾਰਜਾਂ ਦੀ ਸਮੀਖਿਆ ਸੰਬੰਧੀ ਮਹੀਨਾਵਾਰ ਰੀਵਿਊ ਮੀਟਿੰਗ ਕੀਤੀ ਗਈ।ਇਸ ਮੌਕੇ ਪੀ ਪੀ ਟੀ ਸਲਾਈਡ ਰਾਹੀਂ ਮਹੀਨਾ ਜਨਵਰੀ ਦੀਆ ਪ੍ਗਤੀ ਰਿਪੋਰਟਾਂ ਵਾਚੀਆਂ ਗਈਆ ਜਿਸ ਵਿੱਚ ਗਰਭਵਤੀ ਔਰਤਾਂ ਦੀ ਜਲਦੀ ਰਜਿਸਟਰੇਸ਼ਨ , ਜਣੇਪੇ ਸਮੇਂ ਮਾਵਾਂ ਦੀ ਮੌਤ ਦਰ, ਗਰਭ ਅਵਸਥਾ ਦੌਰਾਨ ਸੰਪੂਰਨ ਚੈਕਅੱਪ ਅਤੇ ਆਇਰਨ ਦੀਆਂ ਗੋਲੀਆਂ ਦੀ ਵਰਤੋੰ,ਸੰਸਥਾਗਤ ਜਣੇਪਾ, ਜੇ ਐਸ ਵਾਈ, ਪਰਿਵਾਰ ਨਿਯੋਜਨ ਸੇਵਾਵਾਂ, ਜਨਨੀ ਸਿਸੂ ਸੁਰੱਖਿਆ ਕਾਰਿਆਕਰਮ,108 ਮੁਫਤ ਐਬੂਲੈਸ ਸੇਵਾਵਾ, ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ, 100 ਡੇਅ ਟੀ ਬੀ ਕੰਪੇਨ ਆਦਿ ਵਿਸ਼ਿਆ ਤੇ ਜਾਣਕਾਰੀ ਸਾਝੀਂ ਕੀਤੀ ਗਈ। ਇਸ ਮੌਕੇ ਡਾ. ਚੰਦਰ ਸ਼ੇਖਰ ਵੱਲੋ ਮੀਟਿੰਗ ਵਿੱਚ ਹਾਜ਼ਰ ਸਮੂਹ ਐਸ ਐਮ ਓ ਅਤੇ ਸੰਬੰਧਤਾਂ ਨੂੰ ਹਦਾਇਤ ਕੀਤੀ ਕਿ ਸਿਹਤ ਸੇਵਾਂਵਾਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ, 31 ਮਾਰਚ ਤੱਕ 30 ਸਾਲ ਦੀ ਉਮਰ ਤੋ ਉਪਰ ਦੇ ਮਰਦ ਅਤੇ ਔਰਤਾਂ ਬਲੱਡ ਪ੍ਰੈਸ਼ਰ ਅਤੇ ਸੂਗਰ ਦੀ ਸਕ੍ਰੀਨਿੰਗ ਕਰਕੇ ਰੋਗ ਗ੍ਸਤ ਵਿਅਕਤੀਆ ਦਾ ਇਲਾਜ ਸ਼ੁਰੂ ਕੀਤਾ ਜਾਵੇ, ਉਨਾਂ ਦੱਸਿਆ ਕਿ ਵਿਭਾਗ ਵੱਲੋ ਜਿਲੇ ਵਿੱਚ ਸੈਕਟਰ ਪੱਧਰ ਤੇ ਕੈਂਸਰ ਦੇ ਸ਼ੱਕੀ ਮਰੀਜ਼ਾ ਦੀ ਭਾਲ ਲਈ ਸਕ੍ਰੀਨਿੰਗ ਕੈਪ ਵੀ ਲਗਾਏ ਜਾਣਗੇ। ਉਨਾਂ ਕਿਹਾ ਹਸਪਤਾਲ ਵਿਖੇ ਇਲਾਜ ਲਈ ਆਏ ਮਰੀਜਾਂ ਨੂੰ ਅੰਦਰੋ ਹੀ ਦਵਾਈਆਂ ਮੁਹੱਈਆ ਕਰਵਾਈਆਂ ਜਾਣ । ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਵਿਵੇਕ ਰਾਜੌਰਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਵਿਸ਼ਵਦੀਪ ਗੋਇਲ, ਜਿਲਾ ਟੀਕਾਕਰਨ ਅਫਸਰ ਡਾ ਸਰਵਦੀਪ ਰੋਮਾਣਾ, ਜਿਲਾ ਟੀ ਬੀ ਅਫਸਰ ਡਾ ਲੀਨਾ ਚੌਪੜਾ ਭੱਲਾ,ਜਿਲਾ ਐਪੀਡੀਮਾਲੋਜਿਸਟ ਡਾ ਹਿਮਾਂਸ਼ੂ ਗੁਪਤਾ, ਐਸ ਐਮ ਓ ਡਾ ਹਰਿੰਦਰ ਗਾਂਧੀ,ਡਾ ਪਰਮਜੀਤ ਬਰਾੜ, ਰਾਜੀਵ ਭੰਡਾਰੀ, ਡਾ ਅਵਤਾਰਜੀਤ ਸਿੰਘ, ਡਾ ਰਾਜਵੀਰ ਕੌਰ ,ਡਾ ਪਰਮਿੰਦਰ ਕੌਰ , ਡਾ ਕਿਰਨਬੀਰ ਕੌਰ , ਏ ਸੀ ਐਫ ਏ ਅਸ਼ੋਕ ਕੁਮਾਰ, ਜਿਲਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡੀ ਪੀ ਐਮ ਸੂਰਜ ਮਿੱਤਲ, ਅਕਾਊਟ ਅਫਸਰ ਸਚਿਨ ਕੁਮਾਰ , ਲਵਕਿਰਨ ਸਿੰਘ, ਇੰਦਰਜੀਤ ਸਿੰਘ ਹਾਜ਼ਰ ਸਨ।