ਪੀ.ਆਰ.ਵੀ. ਦਾ ਸੀਪੇਜ ਨਾਲ ਕੋਈ ਸੰਬੰਧ ਨਹੀਂ : ਸੰਦੀਪ ਕੁਮਾਰ 

ਕਿਹਾ, ਇਸ ਦਾ ਧਰਤੀ ਹੇਠਲੇ ਪਾਣੀ ਦੇ ਪੱਧਰ ‘ਤੇ ਨਹੀਂ ਪਵੇਗਾ ਪ੍ਰਤੀਕੂਲ ਪ੍ਰਭਾਵ 

ਫ਼ਰੀਦਕੋਟ 16 ਫਰਵਰੀ, ਨਿਊਜ਼ ਸਰਵਿਸ 

ਕਾਰਜਕਾਰੀ ਇੰਜੀਨੀਅਰ ਹਰੀ ਕੇ ਨਹਿਰ ਮੰਡਲ ਸ੍ਰੀ ਸੰਦੀਪ ਕੁਮਾਰ ਨੇ ਸਪੱਸ਼ਟ ਕੀਤਾ ਕਿ ਸਰਹਿੰਦ ਫੀਡਰ ਨਹਿਰ ਦੇ ਚੱਲ ਰਹੇ ਪੁਨਰ ਨਿਰਮਾਣ ਲਈ ਨਹਿਰ ਦੇ ਬੈੱਡ ਵਿੱਚ ਲਗਾਏ ਜਾ ਰਹੇ ਪੀ ਆਰ ਵੀ (ਪ੍ਰੈਸ਼ਰ ਰਿਲੀਫ ਵਾਲਵ) ਦੀ ਉਪਬੰਧਤਾ ਵੱਖਰੇ ਤੌਰ ਤੇ ਨਹੀਂ ਕੀਤੀ ਗਈ। ਇਹ ਅਸਲ ਪ੍ਰੋਜੈਕਟ ਦਾ ਹੀ ਹਿੱਸਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪੀ.ਆਰ.ਵੀ ਦਾ ਸੀਪੇਜ ਨਾਲ ਕੋਈ ਸੰਬੰਧ ਨਹੀਂ ਹੈ।

ਉਨਾਂ ਭਰੋਸਾ ਦਵਾਉਂਦਿਆਂ ਸਪਸ਼ਟ ਕੀਤਾ ਕਿ ਨਹਿਰ ਦੇ ਨਿਰਮਾਣ ਲਈ ਲਗਾਈਆਂ ਗਈਆਂ ਪੀ.ਆਰ.ਵੀ ਨਾਲ ਆਲੇ ਦੁਆਲੇ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ‘ਤੇ ਕੋਈ ਵੀ ਪ੍ਰਤੀਕੂਲ ਪ੍ਰਭਾਵ ਨਹੀਂ ਪਵੇਗਾ।

 ਉਨਾਂ ਕਿਸਾਨ ਵੀਰਾਂ ਅਤੇ ਫਰੀਦਕੋਟ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਸ ਪੀ.ਆਰ.ਵੀ ਨੂੰ ਲਗਾਉਣ ਦਾ ਮੰਤਵ ਨਹਿਰ ਦੇ ਨਿਰਮਾਣ ਦੌਰਾਨ ਨਹਿਰ ਵਿੱਚ ਪਾਣੀ ਬੰਦ ਹੋਣ ਕਾਰਨ ਆਲੇ ਦੁਆਲੇ ਧਰਤੀ ਦੇ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਨਹਿਰ ਦੀ ਲਾਈਨਿੰਗ ਨੂੰ ਨੁਕਸਾਨੇ ਜਾਣ ਤੋਂ ਬਚਾਉਣਾ ਹੈ।

ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜਦੋਂ ਨਹਿਰ ਚਾਲੂ ਹੋਵੇਗੀ ਤਾਂ ਨਹਿਰ ਵਿੱਚ ਪਾਣੀ ਦਾ ਪ੍ਰੈਸ਼ਰ ਜਿਆਦਾ ਹੋਵੇਗਾ ਅਤੇ ਉਸ ਦੌਰਾਨ ਇਹ ਪੀ.ਆਰ.ਵੀ ਬੰਦ ਰਹਿਣਗੀਆਂ।