ਸ਼ਾਹਕੋਟ 16 ਫਰਵਰੀ ਲਖਵੀਰ ਵਾਲੀਆ -ਐਸ ਏ ਜੀ ਰਿਕਾਰਡ ਪ੍ਰੋਡਕਸ਼ਨ ਦੇ ਬੈਨਰ ਹੇਠ ਧਾਰਮਿਕ ਪੰਜਾਬੀ ਗੀਤ “ਮੇਰਾ ਮੁਰਸ਼ਦ” ਪਿਛਲੇ ਦਿਨੀ ਰਿਲੀਜ ਕੀਤਾ ਗਿਆ ਅਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਗਾਇਕਾ ਹਰਜੀਤ ਜੀਤੀ ਨੇ ਦਸਿਆ ਕਿ ਇਸ ਧਾਰਮਿਕ ਗੀਤ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਹ ਗੀਤ ਬਾਵਾ ਸਾਹਿਬ ਖੇਤਰਪਾਲ ਜੀ ਦੀ ਕਿਰਪਾ ਸਦਕਾ ਲੋਕ ਅਰਪਣ ਕੀਤਾ ਗਿਆ ਅਤੇ ਇਸ ਗੀਤ ਨੂੰ ਇੰਟਰਨੈਸ਼ਨਲ ਸੂਫੀ ਗਾਇਕ ਸੁਲਤਾਨ ਅਖਤਰ ਅਤੇ ਗਾਇਕਾ ਜੱਸੀ ਕੈਂਥ ਨੇ ਆਪਣੀ ਆਵਾਜ਼ ਵਿੱਚ ਬਾਖੂਬੀ ਨਿਭਾਇਆ ਹੈ ਅਤੇ ਇਸ ਗੀਤ ਦੀ ਵੀਡੀਓ ਗ੍ਰਾਫੀ ਲੱਕੀ ਤਲਵਣ ਨੇ ਕੀਤੀ ਹੈ ਅਤੇ ਇਸ ਗੀਤ ਵਿੱਚ ਵਿਸ਼ੇਸ਼ ਸਹਿਯੋਗ ਪੰਜਾਬੀ ਲੋਕ ਗਾਇਕ ਲਖਵੀਰ ਵਾਲੀਆ ਦਾ ਰਿਹਾ ਅਤੇ ਇਸ ਗੀਤ ਵਿੱਚ ਬਾਕਮਾਲ ਰੋਲ ਵੀ ਅਦਾ ਕੀਤਾ ਗਿਆ ਅਤੇ ਉਹਨਾਂ ਇਹ ਵੀ ਦੱਸਿਆ ਕਿ ਇਸ ਗੀਤ ਦੇ ਬੋਲ ਸੁਲਤਾਨ ਅਖਤਰ ਜੀ ਨੇ ਲਿਖੇ ਹਨ ਅਤੇ ਕੱਲੇ ਕੱਲੇ ਬੋਲ ਨੂੰ ਪ੍ਰੋ – ਪ੍ਰੋ ਕੇ ਇੱਕ ਮੋਤੀਆ ਦੀ ਮਾਲਾ ਵਾਂਗ ਸਜਾਇਆ ਹੈ ਅਤੇ ਇਸ ਗੀਤ ਵਿੱਚ ਸਪੈਸ਼ਲ ਧੰਨਵਾਦ ਇੰਟਰਨੈਸ਼ਨਲ ਗਾਇਕਾ ਹਰਜੀਤ ਜੀਤੀ, ਪੰਜਾਬੀ ਗੀਤਕਾਰ ਨਿਰਵੈਲ ਮਾਲੂਪੁਰੀ ਅਤੇ ਮਾਸਟਰ ਨਰਿੰਦਰ ਸ਼ਾਹਕੋਟੀ ਦਾ ਰਿਹਾ ਅਤੇ ਕੁੱਲ ਮਿਲਾ ਕੇ ਇਹ ਗੀਤ ਸਰੋਤਿਆਂ ਦੀ ਸੋਚ ਕੇ ਖਰਾ ਉਤਰਿਆ ਹੈ
ਧਾਰਮਿਕ ਗੀਤ “ਮੇਰਾ ਮੁਰਸ਼ਦ” ਨੂੰ ਮਿਲ ਰਿਹਾ ਭਰਮਾ ਹੁੰਗਾਰਾ — ਹਰਜੀਤ ਜੀਤ
