ਬਰਨਾਲਾ,15 ਫਰਵਰੀ/ਕਰਨਪ੍ਰੀਤ ਕਰਨ/-ਸ੍ਰੀ ਆਰੀਆ ਮਹਿਲਾ ਕਾਲਜ ਬਰਨਾਲਾ ਦੀ ਪ੍ਰਿੰਸੀਪਲ ਡਾਕਟਰ ਨੀਲਮ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੀਗਲ ਏਡ ਸਰਵਿਸ ਬਰਨਾਲਾ ਵੱਲੋਂ ਕਾਲਜ ਵਿੱਚ ਐਨਐਸਐਸ ਅਤੇ ਰੈਡ ਰਿਬਨ ਦੇ ਸਹਿਯੋਗ ਨਾਲ ਕੰਮ ਕਾਜ ਦੀ ਥਾਂ ਤੇ ਹੁੰਦੇ ਜਿਨਸੀ ਸ਼ੋਸਨ ਸੈਕਸੁਲ ਹਰਾਸਮੈਂਟ ਵਰਕ ਪਲੇਸ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ
ਪ੍ਰੋਗਰਾਮ ਅਫਸਰ ਮੈਡਮ ਅਰਚਨਾ ਨੂੰ ਦੱਸਿਆ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕੌਂਸਲ ਐਡਵੋਕੇਟ ਮਿਸ ਲਵਲੀਨ ਕੌਰ ਵੱਲੋਂ ਇਸ ਵਿਸ਼ੇ ਉੱਤੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਗਿਆ ਜਿਨਾਂ ਨੂੰ ਜੀ ਆਇਆ ਡਾਕਟਰ ਸੁਸ਼ੀਲ ਬਾਲਾ ਵਾਈਸ ਪ੍ਰਿੰਸੀਪਲ ਡਾਕਟਰ ਜਸਵਿੰਦਰ ਕੌਰ ਮੈਡਮ ਹਰਜਿੰਦਰ ਕੌਰ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਐਡਵੋਕੇਟ ਲਵਲੀਨ ਕੌਰ ਨੇ ਸਮੁੱਚੇ ਸਮਾਗਮ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਅਸਿਸਟੈਂਟ ਲੀਗਲ ਏਡ ਡਿਫੈਂਸ ਕੌਂਸਲ ਵਜੋਂ ਕੰਮ ਕਰ ਰਹੇ ਹਨ ਉਹਨਾਂ ਨੇ ਉਹਨਾਂ ਨੇ ਵਿਦਿਆਰਥਣਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦੇ ਕਿਹਾ ਕਿ ਜਿਸਮਾਨੀ ਸ਼ੋਸ਼ਣ ਕੀ ਹੈ ਅਤੇ ਕੰਮ ਕਾਜ ਵਾਲੀ ਥਾਂ ਤੇ ਜਿਸਮਾਨੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਕਰਨ ਲਈ ਇੱਕ ਕਮੇਟੀ ਹੋਣੀ ਲਾਜ਼ਮੀ ਹੈ ਅਤੇ ਜਿਲਾ ਲੀਗਲ ਏਡ ਸਰਵਿਸ ਮਹਿਲਾਵਾਂ ਭਾਵੇਂ ਉਹ ਕਿਸੇ ਵੀ ਉੱਚੇ ਅਹੁਦੇ ਤੇ ਕਿਉਂ ਨਾ ਹੋਣ ਐਸਸੀ ਐਸਟੀ ਪਿਛੜੇ ਵਰਗ ਜਿਨਾਂ ਦੀ ਆਮਨੋਂ ਤ ਲੱਖ ਰੁਪਏ ਤੋਂ ਘੱਟ ਹੈ ਉਹਨਾਂ ਜਰਨਲ ਨੂੰ ਵੀ ਮੁਫਤ ਕਾਨੂੰਨੀ ਸੇਵਾ ਪ੍ਰਦਾਨ ਕਰਦੀ ਹੈ ਉਹਨਾਂ ਨੇ ਵਿਦਿਆਰਥੀਆਂ ਨੇ ਉਸ ਕਾਨੂੰਨ ਬਾਰੇ ਦੱਸਦੇ ਕਿਹਾ ਕਿ ਉਹ ਕਿਵੇਂ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ ਉਹਨਾਂ ਵਿਦਿਆਰਥੀਆਂ ਨੂੰ ਆਪਣੇ ਹੱਕ ਲਈ ਵਰਤੋ ਕਰਨ ਦੀ ਤਾਕੀਦ ਵੀ ਕੀਤੀ ਇਸ ਮੌਕੇ ਸ੍ਰੀ ਬਿਕਰਮ ਕੁਮਾਰ ਸੀਨੀਅਰ ਅਸਿਸਟੈਂਟ ਜਿਲਾ ਕਾਨੂੰਨੀ ਸੇਵਾਵਾਂ ਮੈਡਮ ਪ੍ਰਭਦੀਪ ਕੌਰ ਮੈਡਮ ਦਿਲਪ੍ਰੀਤ ਕੌਰ ਮੈਡਮ ਰਮਿੰਦਰ ਕੌਰ ਅਤੇ ਮੈਡਮ ਅਮਨਦੀਪ ਕੌਰ ਜੀ ਹਾਜ਼ਰ ਸਨ