ਵਾਈ.ਐੱਸ. ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਓਲੰਪੀਆਡ ਵਿੱਚ ਪ੍ਰਾਪਤ ਕੀਤੇ ਸ਼ਾਨਦਾਰ ਨਤੀਜੇ

ਬਰਨਾਲਾ,15 ਫਰਵਰੀ/ਕਰਨਪ੍ਰੀਤ ਕਰਨ/-ਵਾਈ.ਐੱਸ. ਸਕੂਲ ਬਰਨਾਲਾ ਆਪਣੀ ਮਿਆਰੀ ਅਤੇ ਅਕਾਦਮਿਕ ਸਿੱਖਿਆ ਲਈ ਪੂਰੇ ਖੇਤਰ ਵਿੱਚ ਮਸ਼ਹੂਰ ਹੈ। ਬੀਤੇ ਦਿਨ ਐਲਾਨੇ ਗਏ ਓਲੰਪੀਆਡ ਦੇ ਨਤੀਜੇ ਵਿੱਚ ਵਾਈ.ਐਸ.ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਪ੍ਰਸਿੱਧੀ ਦਾ ਝੰਡਾ ਲਹਿਰਾਇਆ। ਇੱਥੇ ਵਰਣਨਯੋਗ ਹੈ ਕਿ ਸਕੂਲ ਦੇ 10 ਬੱਚਿਆਂ ਨੇ ਇੰਗਲਿਸ਼ ਓਲੰਪੀਆਡ (ਆਈ.ਈ.ਓ.) 'ਚ ਸੋਨ ਤਗਮਾ ਜਿੱਤਿਆ, 10 ਵਿਦਿਆਰਥੀਆਂ ਨੇ ਮੈਥਸ ਓਲੰਪੀਆਡ (ਆਈ.ਐੱਮ.ਓ.);ਚ ਵੀ ਸੋਨ ਤਗਮਾ ਜਿੱਤਿਆ ਜਦਕਿ 20 ਬੱਚਿਆਂ ਨੇ ਸਾਇੰਸ ਓਲੰਪੀਆਡ (ਐੱਨ. ਐੱਸ. ਓ.)ਚ ਸੋਨ ਤਗਮਾ ਜਿੱਤਿਆ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਸਕੂਲ ਦੇ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।