ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਮਨਾਇਆ ਸਲਾਨਾ ਸਮਾਗਮ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪੀ ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ,ਭੀਖੀ ਵਿਖੇ ਸਲਾਨਾ ਸਮਾਗਮ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਗਿੱਧੇ-ਭੰਗੜੇ,ਸਕਿੱਟ-ਨਾਟਕ ਅਤੇ ਸਮਾਜਿਕ ਕੁਰੀਤੀਆਂ ਨੂੰ ਚੋਟ ਕਰਦੇ ਨਾਟਕਾਂ ਨਾਲ ਸਮਾਜ ਲਈ ਇੱਕ ਸੁਚੱਜਾ ਸੰਦੇਸ਼ ਦਿੱਤਾ। ਇਸ ਮੌਕੇ ਡਿਪਟੀ ਡੀਈਓ ਸ੍ਰੀ ਪਰਮਜੀਤ ਸਿੰਘ ਜੀ ਉਚੇਚੇ ਤੌਰ ‘ਤੇ ਪਹੁੰਚੇ। ਸਕੂਲ ਡੀ ਡੀ ਓ ਸ਼੍ਰੀ ਅਵਤਾਰ ਸਿੰਘ ਜੀ,ਸਮਾਓ ਸਕੂਲ ਮੁੱਖੀ ਸ੍ਰੀ ਹਰਜਿੰਦਰ ਸਿੰਘ ਜੀ, ਸਕੂਲ ਮੁੱਖੀ ਮੁੰਡੇ ਭੀਖੀ ਸ੍ਰੀ ਗੁਰਪਿੰਦਰ ਸਿੰਘ, ਸਮੂਹ ਨਗਰ ਪੰਚਾਇਤ ਭੀਖੀ ਅਤੇ ਸਾਰੇ ਪਹੁੰਚੇ ਅਧਿਕਾਰੀਆਂ, ਪਤਵੰਤਿਆਂ ਅਤੇ ਮਾਪਿਆਂ ਦਾ ਨਿੱਘਾ ਸਵਾਗਤ ਸਕੂਲ ਮੁੱਖੀ ਰਜਿੰਦਰ ਸਿੰਘ ਵੱਲੋਂ ਕੀਤਾ ਗਿਆ।

ਸਕੂਲ ਦੇ ਵੱਖ -ਵੱਖ ਸਮੇਂ ਕਰਵਾਈਆਂ ਗਈਆਂ ਸਹਿ ਵਿਦਿਅਕ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਅਤੇ ਸਮੁੱਚੇ ਸਟਾਫ ਨੂੰ ਡਿਪਟੀ ਡੀਈਓ ਪਰਮਜੀਤ ਸਿੰਘ ਜੀ, ਡੀ ਡੀਓ ਅਵਤਾਰ ਸਿੰਘ ਜੀ, ਨਗਰ ਪੰਚਾਇਤ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਡਿਪਟੀ ਡੀਈਓ ਪਰਮਜੀਤ ਸਿੰਘ ਜੀ ਨੇ ਮਾਪਿਆਂ ਅਤੇ ਬੱਚਿਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਅਜਿਹੇ ਸੱਭਿਆਚਾਰਕ ਅਤੇ ਸਲਾਨਾ ਪ੍ਰਾਪਤੀਆਂ ਸਬੰਧੀ ਕੀਤੇ ਗਏ ਸਲਾਨਾ ਪ੍ਰੋਗਰਾਮ ਬੱਚਿਆਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਸਟਰੈਸ ਫਰੀ ਹੋ ਕੇ ਚੰਗੇ ਗਰੇਡਾਂ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਇਹ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਲਗਾਤਾਰ ਹੁੰਦੇ ਰਹਿਣ ਨਾਲ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਸੰਤੁਲਨ ‘ਚ ਹੁੰਦਾ ਹੈ। ਡੀਡੀਓ ਅਵਤਾਰ ਸਿੰਘ ਜੀ ਨੇ ਜ਼ਿਲ੍ਹਾ ਅਧਿਕਾਰੀ ਅਤੇ ਪਤਵੰਤਿਆਂ ਦਾ ਧੰਨਵਾਦ ਕਰਦੇ ਹੋਏ ਖੁਸ਼ੀ ਪ੍ਰਗਟਾਉਦਿਆਂ ਕਿਹਾ ਕਿ ਮਾਪਿਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਕੂਲ ਲਗਾਤਾਰ ਤਰੱਕੀ ਕਰ ਰਿਹਾ ਹੈ।ਸਕੂਲ ਮੁੱਖੀ ਰਜਿੰਦਰ ਸਿੰਘ ਨੇ ਅਖੀਰ ਵਿੱਚ ਬੱਚਿਆਂ ਅਤੇ ਮਾਪਿਆਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਸ਼ੁੱਭ ਇੱਛਾਵਾਂ ਦਿੰਦੇ ਹੋਏ ਬੱਚਿਆਂ ਦੇ ਉੱਜਵਲ ਭਵਿੱਖ ਲਈ ਮਿਹਨਤ ਕਰਨ ਲਈ ਪ੍ਰੇਰਿਆ।

ਸਲਾਨਾ ਸਮਾਗਮ ਮਨਾਉਂਦਿਆਂ ਸਾਰੇ ਸਕੂਲੀ ਬੱਚਿਆਂ, ਪ੍ਰਾਇਮਰੀ ਸਕੂਲ ਦੇ ਬੱਚਿਆਂ, ਮਾਪਿਆਂ ਅਤੇ ਪਤਵੰਤਿਆਂ ਲਈ ਸਕੂਲ ਪ੍ਰਬੰਧਕਾਂ ਵੱਲੋਂ ਚਾਹ-ਪਾਣੀ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ।ਇਸ ਮੌਕੇ ਚੇਅਰਮੈਨ ਦਰਸ਼ਨ ਸਿੰਘ ਖਾਲਸਾ,ਨਗਰ ਪੰਚਾਇਤ ਉਪ ਪ੍ਰਧਾਨ ਪਰਵਿੰਦਰ ਸ਼ਰਮਾ,ਮਲਕੀਤ ਸਿੰਘ ਸਾਬਕਾ ਚੇਅਰਮੈਨ,ਰਾਮ ਸਿੰਘ ਅਕਲੀਆਂ, ਅਵਤਾਰ ਸਿੰਘ ਗੋਗੀ, ਸਮਰਜੀਤ ਸਿੰਘ,ਗੋਧਾ ਰਾਮ, ਬਲਵੀਰ ਸਿੰਘ ਕੈਂਪਸ ਮੈਨੇਜਰ, ਸਮੂਹ ਨਗਰ ਪੰਚਾਇਤ, ਸਕੂਲ ਪ੍ਰਬੰਧਕ ਕਮੇਟੀ, ਮਾਪੇ-ਪਤਵੰਤੇ, ਪ੍ਰਾਇਮਰੀ ਸਕੂਲ ਸਟਾਫ, ਸਕੂਲ ਸਟਾਫ, ਸੁਰੱਖਿਆ ਗਾਰਡ ਸੁਖਪਾਲ ਸਿੰਘ, ਗੈਲਾ ਸਿੰਘ, ਸਫਾਈ ਸੇਵਕ ਅਤੇ ਮਿਡ ਡੇ ਮੀਲ ਵਰਕਰ ਹਾਜ਼ਰ ਸਨ।