ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ )-ਮਾਨਸਾ ਜ਼ਿਲ੍ਹੇ ਦੇ ਐਸ.ਐਸ.ਪੀ. ਭਗੀਰਥ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਥਾਣਾ ਸਦਰ ਬੁਢਲਾਡਾ ਦੇ ਨਵ-ਨਿਯੁਕਤ ਐਸ.ਐਚ.ਓ. ਦਲਜੀਤ ਸਿੰਘ ਨੇ ਅਹੁਦਾ ਸੰਭਾਲਿਆ।ਇਸ ਮੌਕੇ ਚੋਣਵੇਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਥਾਣਾ ਸਦਰ ਬੁਢਲਾਡਾ ਵਿਖੇ ਬਤੌਰ ਐਸ.ਐੱਚ.ਓ. ਨਿਯੁਕਤੀ ਕਰਨ ਤੇ ਜ਼ਿਲ੍ਹਾ ਮਾਨਸਾ ਦੇ ਮਾਨਯੋਗ ਐਸ.ਐਸ.ਪੀ. ਭਗੀਰਥ ਮੀਨਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਐਸ.ਐੱਚ.ਓ. ਵਜੋਂ ਨਿਯੁਕਤੀ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਹ ਆਪਣੀ ਜਿੰਮੇਵਾਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਓਹਨਾ ਪਿੰਡਾਂ ਦੇ ਸਰਪੰਚਾ ਨੂੰ ਅਪੀਲ ਕਰਦਿਆਂ ਕਿਹਾ ਕਿ ਛੋਟੇ ਮੋਟੇ ਝਗੜੇ ਆਪਣੇ ਪਿੰਡ ਵਿੱਚ ਹੀ ਮੁਕਾਏ ਜਾਣ ਅਤੇ ਨਸ਼ਿਆਂ ਦਾ ਪਿੰਡਾਂ ਵਿੱਚ ਵਪਾਰ ਕਰਨ ਵਾਲੇ ਵਿਅਕਤੀਆਂ ਦੀ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਅਤੇ ਓਹਨਾ ਦਾ ਨਾਮ ਗੁਪਤ ਰੱਖਿਆ ਜਾਵੇਗਾ। ਐਸ ਐਚ ਓ ਸਦਰ ਦਲਜੀਤ ਸਿੰਘ ਬੁਢਲਾਡਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਕੋਈ ਕੰਮ ਪੈਂਦਾ ਤਾਂ ਬੇਝਿਜਕ ਥਾਣੇ ਆਕੇ ਕਰਵਾ ਸਕਦਾ ਹੈ ਓਹਨਾ ਦਾ ਕੋਈ ਵੀ ਮਸਲਾ ਪਹਿਲ ਦੇ ਅਧਾਰ ਤੇਂ ਹੱਲ ਕੀਤਾ ਜਾਵੇਗਾ।
ਦਲਜੀਤ ਸਿੰਘ ਨੇ ਐਸ.ਐਚ.ਓ. ਥਾਣਾ ਸਦਰ ਬੁਢਲਾਡਾ ਦਾ ਅਹੁਦਾ ਸੰਭਾਲਿਆ
