ਐਮ ਪੀ ਮੀਤ ਹੇਅਰ ਦਾ ਮਾਮਾ ਬਣਿਆ ਸੀ ਐਮ ਸੀ ਸਰਦੂਲਗੜ ਦਾ ਸਰਬ ਸੰਮਤੀ ਨਾਲ ਚੇਅਰਮੈਨ ,

ਸੌਂਪੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਾਂਗਾ: ਬਲਵੀਰ ਸਿੰਘ ਬਾਜੇਵਾਲਾ

 ਮਾਨਸਾ 14 ਫਰਵਰੀ ਗੁਰਜੀਤ ਸ਼ੀਂਹ ਸਰਦੂਲਗੜ ਸਹਿਕਾਰੀ ਮੰਡੀਕਰਨ ਕਮ ਪ੍ਰੋਸੈਸਿੰਗ ਸਭਾ ਲਿਮ ਸਰਦੂਲਗੜ ਦੇ ਬੋਰਡ ਆਫ ਡਾਇਰੈਕਟਰਜ਼ ਦੇ ਅਹੁਦਿਆਂ ਦੀ ਸਰਬ ਸੰਮਤੀ ਨਾਲ ਚੋਣ ਹੋਈ।ਜਿਸ ਵਿਚ ਬਲਵੀਰ ਸਿੰਘ ਉਰਫ ਬੀਰਾ ਬਾਜੇਵਾਲਾ ਨੂੰ ਸਰਬ ਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ, ਜਦ ਕਿ ਬਾਕੀ ਕਰਨੈਲ ਸਿੰਘ ਭੂੰਦੜ ਨੂੰ ਵਾਈਸ ਚੇਅਰਮੈਨ ਲਗਾਇਆ ਗਿਆ। ਇਸ ਸਮੇਂ ਭਰਥਰੀ ਜਿਆਣੀ ਡਾਇਰੈਕਟਰ, ਸੰਜੀਵ ਕੁਮਾਰ ਸਿੰਗਲਾ ਡਾਇਰੈਕਟਰ, ਮਨਮੋਹਨ ਸਿੰਘ ਡਾਇਰੈਕਟਰ ਅਤੇ ਨਿਰਮਲ ਸਿੰਘ ਡਾਇਰੈਕਟਰ ਮੌਜੂਦ ਸਨ । ਇਸ ਮੌਕੇ ਚੁਣੇ ਗਏ ਚੇਅਰਮੈਨ ਬਲਵੀਰ ਸਿੰਘ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ, ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਸੌਂਪੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਚੁਣੇ ਗਏ ਚੇਅਰਮੈਨ ਬਲਵੀਰ ਸਿੰਘ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਰਿਸ਼ਤੇ ਵਜੋਂ ਮਾਮਾ ਜੀ ਲੱਗਦੇ ਹਨ।ਇਸ ਨਿਯੁਕਤੀ ਤੇ ਉਹਨਾਂ ਆਮ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਐਮਐਲਏ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਧੰਨਵਾਦ ਕੀਤਾ।ਇਸ ਚੋਣ ਮੌਕੇ ਕੋਆਪਰੇਟਿਵ ਬੈਂਕ ਪੰਜਾਬ ਦੇ ਡਾਇਰੈਕਟਰ ਗੁਰਸੇਵਕ ਸਿੰਘ ਖਹਿਰਾ ਝੁਨੀਰ, ਨਵਦੀਪ ਸ਼ਰਮਾ ਐਡਵੋਕੇਟ, ਰਵਿੰਦਰ ਸਿੰਘ ਇੰਸਪੈਕਟਰ, ਅੰਮ੍ਰਿਤ ਪਾਲ ਜਟਾਨਾ ਮੈਨੇਜਰ ਸਭਾ, ਬਿਰਸਾ ਸਿੰਘ ਭਿੰਡਰ ਦਫਤਰ ਇੰਚਾਰਜ ਆਮ ਆਦਮੀ ਪਾਰਟੀ ਸਰਦੂਲਗੜ, ਟਰੱਕ ਯੂਨੀਅਨ ਸਰਦੂਲਗੜ੍ਹ ਦੇ ਪ੍ਰਧਾਨ ਦਰਸ਼ਨ ਸਿੰਘ ਚੈਨੇਵਾਲਾ, ਹਰਮੀਤ ਸਿੰਘ, ਗੁਰਮੁਖ ਸਿੰਘ, ਬਲਕਰਨ ਸਿੰਘ,ਨੰਬਰਦਾਰ ਪ੍ਰੀਤਮ ਸਿੰਘ, ਨੈਬ ਸਿੰਘ ਮੈਂਬਰ, ਜਸ ਧਾਲੀਵਾਲ ਆਦਿ ਹਾਜ਼ਰ ਸਨ।