ਸੰਯੁਕਤ ਰਾਸ਼ਟਰ : ਭਾਰਤ ਨੂੰ ਬੁੱਧਵਾਰ ਨੂੰ 2021-25 ਦੇ ਕਾਰਜਕਾਲ ਲਈ ਸੰਯੁਕਤ ਰਾਸ਼ਟਰ ਦੇ ਵਿਦਿਅਕ, ਵਿਗਿਆਨਕ ਤੇ ਸਭਿਆਚਾਰਕ ਸੰਗਠਨ (ਯੂਨੈਸਕੋ) ਦੇ ਕਾਰਜਕਾਰੀ ਬੋਰਡ ’ਚ ਚੁਣਿਆ ਗਿਆ ਹੈ।
ਯੂਨੈਸਕੋ ’ਚ ਪੈਰਿਸ ਸਥਿਤ ਭਾਰਤ ਦੇ ਸਥਾਈ ਨੁਮਾਇੰਦੇ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਤੇ ਕਿਹਾ ਕਿ ਭਾਰਤ ਨੂੰ 164 ਵੋਟਾਂ ਮਿਲੀਆਂ। ਕਾਰਜਕਾਰੀ ਬੋਰਡ ਦੇ ਮੈਂਬਰਾਂ ਲਈ ਬੁੱਧਵਾਰ ਨੂੰ ਚੋਣ ਕਰਾਈ ਗਈ। ਏਸ਼ਿਆਈ ਤੇ ਪ੍ਰਸ਼ਾਂਤ ਦੇਸ਼ਾਂ ਦੇ ਸਮੂਹ ਚਾਰ ’ਚ ਜਾਪਾਨ, ਫਿਲੀਪੀਨ, ਵੀਅਤਨਾਮ, ਕੁੱਕ ਆਈਲੈਂਡ ਤੇ ਚੀਨ ਵੀ ਚੁਣੇ ਹੋਏ ਹਨ
ਯੂਨੈਸਕੋ ਕਾਰਜਕਾਰੀ ਬੋਰਡ ਸੰਯੁਕਤ ਰਾਸ਼ਟਰ ਦੀਆਂ ਤਿੰਨ ਸੰਵਿਧਾਨਕ ਏਜੰਸੀਆਂ ’ਚੋਂ ਇਕ ਹੈ, ਜਿਸ ਦੀ ਚੋਣ ਆਮ ਸੰਮੇਲਨ ’ਚ ਹੁੰਦੀ ਹੈ। ਇਸ ਦੇ ਮੈਂਬਰ ਦੇਸ਼ਾਂ ਦੀ ਗਿਣਤੀ 58 ਹੈ ਤੇ ਹਰ ਇਕ ਦਾ ਕਾਰਜਕਾਲ ਚਾਰ ਸਾਲਾਂ ਦਾ ਹੁੰਦਾ ਹੈ।