ਸ੍ਰੀ ਗੁਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਮੌਕੇ ਲਗਾਇਆ ਖੂਨਦਾਨ ਕੈੰਪ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਬੀਤੇ ਦਿਨੀਂ ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਲੱਬ ਦੇ ਸਹਿਯੋਗ ਨਾਲ ਪਿੰਡ ਬਰ੍ਹੇ ਸਾਹਿਬ ਵਿਖੇ ਖੂਨਦਾਨ ਕੈੰਪ ਲਗਾਇਆ ਗਿਆ, ਜਿੱਥੇ 35 ਖ਼ੂਨਦਾਨੀਆਂ ਨੇ ਬੜ੍ਹੇ ਹੀ ਉਤਸ਼ਾਹ ਦੇ ਨਾਲ ਸਰਕਾਰੀ ਬਲੱਡ ਸੈਂਟਰ ਮਾਨਸਾ ਨੂੰ ਖ਼ੂਨਦਾਨ ਕੀਤਾ। ਸੰਸਥਾ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਆਦਾਤਰ ਖ਼ੂਨਦਾਨੀ ਪਹਿਲੀ ਵਾਰ ਖੂਨਦਾਨ ਕਰਨ ਵਾਲੇ ਸਨ ਜੋ ਇੱਕ ਚੰਗੀ ਗੱਲ ਹੈ। ਉਹਨਾਂ ਕਿਹਾ ਕਿ ਇਸ ਨਾਲ ਸੰਸਥਾ ਦੀ ਖੂਨਦਾਨ ਕਰਨ ਦੀ ਮੁਹਿੰਮ ਨੂੰ ਚੰਗਾ ਹੁੰਘਾਰਾ ਮਿਲਦਾ ਹੈ। ਇਸ ਮੌਕੇ ਸੰਸਥਾ ਵੱਲੋਂ ਸਾਰੇ ਖੂਨਦਾਨੀਆਂ ਦਾ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨ ਵੀ ਕੀਤਾ ਗਿਆ। ਕੈੰਪ ਦੌਰਾਨ ਬਲੱਡ ਬੈਂਕ ਤੋਂ ਮੈਡਮ ਸੁਨੈਣਾ ਮੰਗਲਾ, ਕੌਂਸਲਰ ਅਮਨਦੀਪ ਸਿੰਘ, ਕਲੱਬ ਦੇ ਚਰਨਜੀਤ ਸਿੰਘ ਕਾਲਾ, ਪਰਮਜੀਤ ਸਿੰਘ, ਹੰਸ ਰਾਜ ਸਿੰਘ, ਗੁਰਦੀਪ ਸਿੰਘ, ਜੱਗਾ ਸਿੰਘ, ਜਸਪਾਲ ਸਿੰਘ, ਕੁਲਵੀਰ ਸਿੰਘ, ਬਿੰਦਰ ਸਿੰਘ, ਗੁਰਜੰਟ ਸਿੰਘ, ਨਾਇਬ ਸਿੰਘ, ਪਰਮਜੀਤ ਸਿੰਘ ਖ਼ਾਲਸਾ ਅਤੇ ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ।