ਸੈਨਿਕ ਵਿੰਗ ਵੱਲੋ ਆਰਮੀ ਡੇ ਮੌਕੇ ਖੇਡਾਂ, ਪੜਾਈ, ਕਲਾਕਾਰੀ ਅਤੇ ਸਮਾਜ ਸੇਵੀ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਲੜਕੀਆਂ ਅਤੇ ਮਹਿਲਾਵਾਂ ਨੂੰ ਕੀਤਾ ਸਨਮਾਨਿਤ – ਇੰਜ ਸਿੱਧੂ

ਬਰਨਾਲਾ 14 ਫਰਵਰੀ/ ਕਰਨਪ੍ਰੀਤ ਕਰਨ/ ਸੈਨਿਕ ਵਿੰਗ ਜਿਲ੍ਹਾ ਬਰਨਾਲਾ ਵੱਲੋ ਆਰਮੀ ਡੇ 2025 ਸਰਪ੍ਰਸਤ ਕੈਪਟਨ ਬਿਕਰਮ ਸਿੰਘ ਸੂਬੇਦਾਰ ਸੌਦਾਗਰ ਸਿੰਘ ਅਤੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਦੀ ਯੋਗ ਅਗਵਾਈ ਹੇਠ ਹੋਟਲ ਰਾਇਲ ਸਿਟੀ ਬਰਨਾਲਾ ਵਿੱਖੇ ਮੰਨਾਇਆ ਗਿਆ ਜਿਸ ਵਿੱਚ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਅਤੇ ਭਾਜਪਾ ਹਲਕਾ ਇੰਚਾਰਜ ਭਦੌੜ ਇੰਜ ਗੁਰਜਿੰਦਰ ਸਿੰਘ ਸਿੱਧੂ ਵਿਸੇਸ ਤੌਰ ਤੇ ਸ਼ਾਮਿਲ ਹੋਏ। ਇਹ ਜਾਣਕਾਰੀ ਪ੍ਰੈਸ ਨੋਟ ਰਾਹੀਂ ਸੂਬੇਦਾਰ ਕਮਲ ਸ਼ਰਮਾ ਨੇ ਦਿੱਤੀ ਹਾਜ਼ਰੀਨ ਨੂੰ ਸਬੋਧਨ ਕਰਦਿਆਂ ਇੰਜ ਸਿੱਧੂ ਨੇ ਸਮੂਹ ਪੰਜਾਬ ਦੇ ਸਾਬਕਾ ਸਾਬਕਾ ਸੈਨਿਕਾਂ ਨੂੰ ਇਕਜੁੱਟ ਹੋਣ ਦਾ ਹੋਕਾ ਦਿੱਤਾ ਅਤੇ ਕਿਹਾ ਕਿ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੋਵਾਂਗੇ ਉਨ੍ਹਾਂ ਚਿਰ ਸਾਨੂੰ ਸਾਡੇ ਹੱਕ ਭੀ ਨਹੀਂ ਮਿਲਣਗੇ ਇਸ ਮੌਕੇ ਵਾਈ ਐਸ ਸਕੂਲ ਬਰਨਾਲਾ ਦੇ ਹੋਣਹਾਰ ਬੱਚਿਆਂ ਨੂੰ ਪੜਾਈ ਦੇ ਖੇਤਰ ਵਿੱਚ ਪ੍ਰਭਲੀਨ ਕੌਰ ਖੇਡਾਂ ਦੇ ਖੇਤਰ ਵਿੱਚ ਨੂਰ ਕੌਰ ਬਾਕਸਿੰਗ ਵਿੱਚ ਗੋਲਡ ਮੈਡਲ ਬਬਨਯੋਤ ਕੌਰ ਬੈਡਮਿੰਟਨ ਵਿੱਚ ਗੋਲਡ ਮੈਡਲ ਹਾਸਲ ਕਰਨ ਅਤੇ ਕੇਂਦਰੀ ਵਿਦਿਆਲਿਆ ਦੀ ਅਰਸ਼ਦੀਪ ਕੌਰ ਕਰਾਟੇ ਵਿੱਚ ਗੋਲਡ ਮੈਡਲ ਅਤੇ ਸਹਿਜਪ੍ਰੀਤ ਕੌਰ ਕਰਾਟੇ ਵਿੱਚ ਸਿਲਵਰ ਮੈਡਲ ਹਾਸਲ ਕਰਨ ਲਈ ਬੱਚਿਆ ਨੂੰ ਅਤੇ ਮੈਡਮ ਸਵਿਤਾ ਨੂੰ ਸਨਮਾਨਿਤ ਕਰਕੇ ਹੌਸਲਾ ਅਫਜ਼ਾਈ ਕੀਤੀ ਗਈ ਇਸ ਸਮਾਗਮ ਵਿੱਚ ਪੰਜਾਬੀ ਫਿਲਮ ਜਗਤ ਦੀ ਜਾਨੀ ਮਾਨੀ ਅਤੇ ਸਥਾਪਿਤ ਕਲਾਕਾਰ ਅਤੇ ਬਰਨਾਲਾ ਸ਼ਹਿਰ ਦਾ ਮਾਣ ਮੈਡਮ ਰੁਪਿੰਦਰ ਕੌਰ ਰੂਪੀ ਅਤੇ ਫਿਲਮੀ ਕਲਾਕਾਰ ਧਰਮਿੰਦਰ ਬਰਨਾਲਾ ਦਾ ਭੀ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਬੋਬੀ ਬਾਂਸਲ ਨੂੰ ਭੀ ਸਾਬਕਾ ਸੈਨਿਕ ਵਿੰਗ ਨੇ ਸਨਮਾਨਿਤ ਕੀਤਾ।ਇਸ ਮੌਕੇ ਸੂਬੇਦਾਰ ਧੰਨਾ ਸਿੰਘ ਧੌਲਾ ਸੂਬੇਦਾਰ ਜਗਸੀਰ ਸਿੰਘ ਸੂਬੇਦਾਰ ਗੁਰਮੇਲ ਸਿੰਘ ਧਨੌਲਾ ਸੂਬੇਦਾਰ ਕਰਮਜੀਤ ਸਿੰਘ ਕੈਪਟਨ ਪਰਮਜੀਤ ਸਿੰਘ ਕੱਟੂ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਅਤੇ ਹੋਰ ਬਹੁਤ ਸਾਰੇ ਸਾਬਕਾ ਸੈਨਿਕ ਹਾਜਰ ਸਨ।