ਸਪੇਨ ’ਚ ਹੋਏ ਇਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਲੰਬੇ ਸਮੇਂ ਤਕ ਪ੍ਰਦੂਸ਼ਿਤ ਹਵਾ ਦੇ ਸੰਪਰਕ ’ਚ ਰਹਿਣ ਵਾਲਿਆਂ ’ਚ ਕੋਰੋਨਾ ਇਨਫੈਕਸ਼ਨ ਦੀਆਂ ਮੁਸ਼ਕਲਾਂ ਵਧਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਨਵਾਇਰਮੈਂਟਲ ਹੈਲਥ ਪਰਸਪੈਕਟਿਵਸ ਨਾਂ ਦੇ ਮੈਗਜ਼ੀਨ ’ਚ ਬੁੱਧਵਾਰ ਨੂੰ ਛਪੀ ਖੋਜ ’ਚ ਸਬੂਤਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਘਟਣ ਦਾ ਸਿਹਤ ’ਤੇ ਚੰਗਾ ਅਸਰ ਪੈਂਦਾ ਹੈ। ਇਸ ਵਿਚ ਉਨ੍ਹਾਂ ਪਹਿਲੂਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਹੜੇ ਬਿਮਾਰੀ ਨੂੰ ਪ੍ਰਭਾਵਤ ਕਰਦੇ ਹਨ। ਖੋਜਕਰਤਾਵਾਂ ਨੇ ਕਿਹਾ ਕਿ ਪਹਿਲਾਂ ਖੋਜ ਸਿੱਟਿਆਂ ’ਚ ਇਹ ਦੱਸਿਆ ਗਿਆ ਸੀ ਕਿ ਮਹਾਮਾਰੀ ਤੋਂ ਪਹਿਲਾਂ ਜਿਨ੍ਹਾਂ ਖੇਤਰਾਂ ’ਚ ਹਵਾ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਸੀ, ਉਨ੍ਹਾਂ ’ਚ ਕੋਰੋਨਾ ਦੇ ਮਾਮਲੇ ਜ਼ਿਆਦਾ ਆਏ। ਹਾਲਾਂਕਿ, ਖੋਜਕਰਤਾ ਇਸ ਸਬੰਧ ’ਚ ਹਾਲੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹਵਾ ਪ੍ਰਦੂਸ਼ਣ ਵਾਇਰਸ ਦੇ ਪ੍ਰਸਾਰ ’ਚ ਮਦਦਗਾਰ ਹੋ ਸਕਦਾ ਹੈ। ਇਹ ਖ਼ਾਸ ਵਿਅਕਤੀ ਦੀ ਬਿਮਾਰੀ ਜਾਂ ਇਨਫੈਕਸ਼ਨ ਦੇ ਪ੍ਰਤੀ ਸੰਵੇਦਨਸ਼ੀਲਤਾ ਨੂੰ ਵੀ ਵਧਾ ਸਕਦਾ ਹੈ। ਸਪੇਨ ਸਥਿਤ ਬਾਰਸੀਲੋਨਾ ਇੰਸਟੀਚਿਊਟ ਆਫ ਗਲੋਬਲ ਹੈਲਥ ਨਾਲ ਜੁੜੇ ਤੇ ਅਧਿਐਨ ਦੇ ਪਹਿਲੇ ਲੇਖਕ ਮਨੋਲਿਸ ਕੋਗੋਵਿਨਾਸ ਦੇ ਮੁਤਾਬਕ, ‘ਸਮੱਸਿਆ ਇਹ ਹੈ ਕਿ ਪਹਿਲਾਂ ਦੇ ਅਧਿਐਨ ਉਨ੍ਹਾਂ ਮਾਮਲਿਆਂ ’ਤੇ ਆਧਾਰਤ ਸਨ, ਜਿਨ੍ਹਾਂ ਦਾ ਜਾਂਚ ਦੇ ਜ਼ਰੀਏ ਪਤਾ ਲੱਗਾ ਸੀ, ਪਰ ਲੱਛਣ ਨਾ ਦਿਸਣ ਵਾਲੇ ਤੇ ਜਾਂਚ ਨਹੀਂ ਕਰਾਉਣ ਵਾਲੇ ਮਾਮਲਿਆਂ ਦਾ ਉਸ ਵਿਚ ਜ਼ਿਕਰ ਨਹੀਂ ਸੀ।’ ਖੋਜਕਰਤਾਵਾਂ ਨੇ ਕੈਲੀਫੋਰਨੀਆ ’ਚ ਰਹਿਣ ਵਾਲੇ ਉਨ੍ਹਾਂ ਬਾਲਗਾਂ ਦੇ ਵਾਇਰਸ ਆਧਾਰਤ ਐਂਟੀਬਾਡੀ ਦਾ ਅਧਿਐਨ ਕੀਤਾ, ਜਿਹੜਾ ਲੰਬੇ ਸਮੇਂ ਤਕ ਪ੍ਰਦੂਸ਼ਿਤ ਹਵਾ ’ਚ ਰਹਿੰਦੇ ਹਨ। ਅਧਿਐਨ ’ਚ 9,605 ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ’ਚੋਂ 481 ਕੋਰੋਨਾ ਇਨਫੈਕਟਿਡ ਸਨ।
Related Posts
ਜੰਗਲਾਤ ਵਰਕਰਾ ਨੂੰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਕਰ ਹੈ ਅਫਸਰਸਾਹੀ : ਐਡਵੋਕੇਟ ਉੱਡਤ
ûüਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਵੱਲੋ ਵਣ ਮੰਡਲ ਅਫਸਰ ਦੇ ਦਫਤਰ ਦਾ ਘਿਰਾਓ ਮਾਨਸਾ 25 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆਂ ਜੰਗਲਾਤ…
ਵੈਨਕੂਵਰ ਵਿਚਾਰ ਮੰਚ ਨੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ ਦਿਨ ਮਨਾਇਆ
ਸਰੀ,-ਵੈਨਕੂਵਰ ਵਿਚਾਰ ਮੰਚ ਵੱਲੋਂ ਅੱਜ ਜਰਨੈਲ ਆਰਟ ਗੈਲਰੀ ਸਰੀ ਵਿਖੇ ਇਕ ਵਿਸ਼ੇਸ਼ ਮੀਟਿੰਗ ਕਰ ਕੇ ਪੰਜਾਬੀ ਦੇ ਮਹਾਨ ਨਾਵਲਕਾਰ ਗੁਰਦਿਆਲ…
ਮੁੱਖ ਮੰਤਰੀ ਨੇ ਸੂਬੇ ’ਚ ਵਿਦੇਸ਼ੀ ਨਿਵੇਸ਼ ਲਈ ਡਿਪਲੋਮੈਟਾਂ ਨਾਲ ਕੀਤੀਆਂ ਮੈਰਾਥਨ ਮੁਲਾਕਾਤਾਂ
ਨਵੀਂ ਦਿੱਲੀ/ਚੰਡੀਗੜ੍ਹ,-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਬੁੱਧਵਾਰ ਨੂੰ ਵੱਖ-ਵੱਖ…