ਨਸ਼ਿਆਂ ਦੇ ਵਪਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ-ਐਸ.ਐਚ.ਓ. ਭੁਪਿੰਦਰਜੀਤ ਸਿੰਘ।
ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਥਾਣਾ ਸ਼ਹਿਰੀ ਬੁਢਲਾਡਾ ਵਿਖੇ ਨਵ-ਨਿਯੁਕਤ ਐਸ.ਐਚ.ਓ. ਭੁਪਿੰਦਰਜੀਤ ਸਿੰਘ ਨੇ ਬਤੌਰ ਐਸ.ਐਚ.ਓ ਦਾ ਅਹੁਦਾ ਸੰਭਾਲਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਥਾਣਾ ਸਿਟੀ ਬੁਢਲਾਡਾ ਵਿਖੇ ਬਤੌਰ ਐਸ.ਐੱਚ.ਓ. ਨਿਯੁਕਤੀ ਕਰਨ ਤੇ ਮਾਨਯੋਗ ਐਸ.ਐਸ.ਪੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਐਸ.ਐੱਚ.ਓ. ਵਜੋਂ ਨਿਯੁਕਤੀ ਹੋਣਾ ਮਾਣ ਵਾਲੀ ਗੱਲ ਹੈ। ਉਹ ਪਹਿਲਾਂ ਵੀ ਬੁਢਲਾਡਾ ਸ਼ਹਿਰ ਵਿਖੇ ਡਿਊਟੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।