ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਅਤੇ ਆਪ ਦੇ ਜ਼ਿਲ੍ਹਾ ਇੰਚਾਰਜ ਹਰਿੰਦਰ ਸਿੰਘ ਨੇ ਕੀਤੀ ਸ਼ਿਰਕਤ
ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ
ਬਰਨਾਲਾ 14,ਫਰਵਰੀ/ ਕਰਨਪ੍ਰੀਤ ਕਰਨ/ ਬਰਨਾਲਾ ਦੇ ਵਾਰਡ ਨੰਬਰ 19,ਅਤੇ 20, ਸੰਤ ਉੱਤਰਦੇਵ ਨਗਰ ਦੀਆਂ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਸ੍ਰੀ ਗੁਰੂ ਰਵਿਦਾਸ ਜੀ ਦਾ 648ਵਾਂ ਅਵਤਾਰ ਦਿਵਸ ਸਰਧਾ ਤੇ ਧੂਮ ਧਾਮ ਨਾਲ ਮਨਾਇਆ,! ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਵੱਲੋਂ ਸਮੂਹਲੀਅਤ ਕੀਤੀ ਗਈ ਅਤੇ ਸ਼ਹਿਰ ਦੇ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਆਗੂਆਂ ਨੇ ਵੀ ਆਪਣੀ ਹਾਜ਼ਰੀ ਲਵਾਈ ਇਸ ਮੌਕੇ ਧਰਮਸ਼ਾਲਾ ਪ੍ਰਬੰਧਕਾਂ ਵੱਲੋਂ ਕਰਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਹਿਲੇ ਦਿਨ ਤੋਂ ਤੀਜੇ ਦਿਨ ਤੱਕ ਗੁਰੂ ਜਸ ਨਾਲ ਸੰਗਤਾਂ ਨੂੰ ਜੋੜਿਆ ਗਿਆ ਅਤੇ ਪ੍ਰਸਿੱਧ ਕਥਾ ਵਾਚਕ ਬਾਬਾ ਦਾਰਾ ਸਿੰਘ ਵੱਲੋਂ ਆਪਣੀ ਸਮੁੱਚੇ ਜੱਥੇ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਰਵਿਦਾਸ ਦੀ ਬਾਣੀ ਅਤੇ ਫਲਸਫੇ ਨਾਲ ਜੋੜਿਆ ਸਮਾਗਮ ਦੇ ਅਖੀਰਲੇ ਦਿਨ ਕ੍ਰਾਂਤੀਕਾਰੀ ਸੰਤ ਅਤੇ ਕਿਰਤ ਦੇ ਮੁੱਜਸਮੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਸਮੇਂ ਦੇ ਹਾਕਮਾਂ ਨਾਲ ਮੱਥਾ ਲਾ ਕੇ ਕਿਵੇਂ ਮਾਲਿਕ ਦੇ ਜਸ ਦਾ ਡੰਕਾ ਵਜਾਇਆ ਇਸ ਸਬੰਧੀ ਜਿੱਥੇ ਉਹਨਾਂ ਦੇ ਜੀਵਨ ਉੱਤੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ ਅਤੇ ਬੱਚਿਆਂ ਨੂੰ ਆਪਣੇ ਧਰਮ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਤਹਿਤ ਇੱਕ ਟੈਸਟ ਵੀ ਕਰਵਾਇਆ ਗਿਆ ਅਤੇ ਟੈਸਟ ਵਿੱਚ ਅਮਲ ਆਉਣ ਵਾਲੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ ਇਸ ਮੌਕੇ ਬਰਨਾਲਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਆਮ ਆਦਮੀ ਪਾਰਟੀ ਦੇ ਜਿਲਾ ਇੰਚਾਰਜ ਹਰਿੰਦਰ ਸਿੰਘ, ਐਮ,ਸੀ ਜਗਰਾਜ ਸਿੰਘ ਪੰਡੋਰੀ, ਸਾਬਕਾ ਐਮ ਸੀ,ਜਸਮੇਲ ਸਿੰਘ ਡੇਰੀ ਵਾਲਾ, ਧਰਮਸ਼ਾਲਾ ਕਮੇਟੀ ਦੇ ਪ੍ਰਧਾਨ ਕੈਪਟਨ ਪਰਵਿੰਦਰ ਸਿੰਘ ਸਮੇਤ ਸਮੁੱਚੀ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ ਇਸ ਮੌਕੇ ਆਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ