ਪੀ ਐਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਭੀਖੀ ਨੇ ਐਕਸਚੇਂਜ ਵਿਜਿਟ ਕਰਵਾਈ।

ਬੁਢਲਾਡਾ ਦਵਿੰਦਰ ਸਿੰਘ ਕੋਹਲੀ ਐਕਸਚੇਂਜ ਵਿਜਿਟ ਤਹਿਤ ਬੱਚੇ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,ਭੀਖੀ ਤੋਂ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ, ਸਮਾਓ ਵਿਖੇ ਅੱਜ ਬੱਚਿਆਂ ਦੀ ਐਕਸਚੇਂਜ ਵਿਜਿਟ ਕਰਵਾਈ ਗਈ। ਜਿਸ ਤਹਿਤ ਛੇਵੀਂ ਤੋਂ ਦਸਵੀਂ ਤੱਕ ਦੇ ਬੱਚਿਆਂ ਨੂੰ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਨਿਗਰਾਨੀ ਹੇਠ ਭੇਜਿਆ ਗਿਆ। ਭੀਖੀ ਸਕੂਲ ਦੇ ਅਧਿਆਪਕਾਂ ਨੇ ਸਮਾਓ ਸਕੂਲ ਦੇ ਬੱਚਿਆਂ ਨੂੰ ਮਾਡਲਾਂ ਦੀ ਮਦਦ ਨਾਲ ਵੱਖ-ਵੱਖ ਵਿਸ਼ਿਆਂ ਬਾਰੇ ਨਵੇਕਲੀ ਜਾਣਕਾਰੀ ਸਾਂਝੀ ਕੀਤੀ। ਸਮਾਓ ਸਕੂਲ ਦੇ ਅਧਿਆਪਕਾਂ ਨੇ ਭੀਖੀ ਸਕੂਲ ਦੇ ਬੱਚਿਆਂ ਨਾਲ ਆਪਣੇ ਤਜਰਬੇ ਸਾਂਝੇ ਕਰਕੇ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ। ਅਜਿਹੀਆਂ ਅਦਲਾ ਬਦਲੀ ਐਕਸਚੇਂਜ ਵਿਜਟਾਂ ਤਹਿਤ ਪੜ੍ਹਾਈ ਦੇ ਵੱਖ-ਵੱਖ ਅਧਿਆਪਕਾਂ ਦੇ ਤਜਰਬੇ ਅਤੇ ਤਰੀਕਿਆਂ ਨਾਲ ਬੱਚਿਆਂ ਨੂੰ ਪੜ੍ਹਾਈ ਦੀਆਂ ਨਵੀਆਂ ਨਵੀਆਂ ਗਤੀਵਿਧੀਆਂ ਬਾਰੇ ਗਿਆਨ ਵਿੱਚ ਵਾਧਾ ਹੋ ਰਿਹਾ ਹੈ। ਅਜਿਹੀਆਂ ਵਿਜਟਾਂ ਨਾਲ ਬੱਚਿਆਂ ਦਾ ਦੂਜੇ ਸਕੂਲ ਦੇ ਬੱਚਿਆਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦੇ ਪੜ੍ਹਾਈ ਪ੍ਰਤੀ ਨਵੇਂ ਨਵੇਂ ਤਜਰਬੇ ਸਿੱਖਣ ਦਾ ਮੌਕਾ ਮਿਲਦਾ ਹੈ। ਇਸ ਮੌਕੇ ਸਕੂਲ ਮੁਖੀ ਰਜਿੰਦਰ ਸਿੰਘ ਨੇ ਬੱਚਿਆਂ ਨੂੰ ਵਿਦਾ ਕਰਦੇ ਹੋਏ ਦੱਸਿਆ ਕਿ ਬੱਚਿਓ ਸਰਕਾਰਾਂ ਦੁਆਰਾ ਕੀਤੇ ਜਾ ਰਹੇ ਬੱਚਿਆਂ ਤੇ ਲੜਕੀ ਦੀ ਪੜ੍ਹਾਈ ਲਈ ਉਪਰਾਲਿਆਂ ਦਾ ਬੱਚਿਆਂ ਨੂੰ ਵੱਧ ਤੋਂ ਵੱਧ ਲਾਹਾ ਲੈ ਕੇ ਅੱਗੇ ਵਧਦੇ ਹੋਏ ਆਪਣੇ ਪਰਿਵਾਰ,ਆਪਣੇ ਸਮਾਜ ਅਤੇ ਆਪਣੇ ਦੇਸ਼ ਦਾ ਨਾ ਰੋਸ਼ਨ ਕਰਕੇ ਤਰੱਕੀਆਂ ਮਾਣਨੀਆਂ ਚਾਹੀਦੀਆਂ ਹਨ। ਸਰਕਾਰਾਂ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਤੋਂ ਬੱਚਿਆਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਆਪਣੇ ਜੀਵਨ ਨੂੰ ਸਫਲ ਬਣਾ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਸ਼੍ਰੀਮਤੀ ਸੀਮਾ ਗਰਗ ਸਾਇੰਸ,ਸ੍ਰੀਮਤੀ ਸੁਖਵਿੰਦਰ ਕੌਰ ਕੰਪਿਊਟਰ,ਰਜਿੰਦਰ ਕੌਰ ਸਾਇੰਸ,ਬਿੰਦੂ ਵਾਲਾ ਮੈਥ, ਸੰਧਿਆ ਰਾਣੀ ਪੀ ਟੀ ਆਈ,ਸੋਨੀਆ ਕੰਪਿਊਟਰ ਆਈਟੀ ਅਧਿਆਪਕਾਂ ਅਤੇ ਮਿਡ ਡੇ ਮੀਲ ਵਰਕਰ ਬੱਚਿਆਂ ਨਾਲ ਸਮਾਓ ਸਕੂਲ ਵਿਖੇ ਗਏ। ਸਮਾਓ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਹਰਜਿੰਦਰ ਸਿੰਘ ਜੀ ਨੇ ਬੱਚਿਆਂ ਦਾ ਉਹਨਾਂ ਦੇ ਸਕੂਲ ਪਹੁੰਚਣ ਤੇ ਸਮੂਹ ਸਟਾਫ ਮੈਂਬਰਾਂ ਨਾਲ ਨਿੱਘਾ ਸਵਾਗਤ ਕੀਤਾ। ਸਮਾਓ ਸਕੂਲ ਵਿਖੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਕਲਚਰ ਗਤੀਵਿਧੀਆਂ ਕਰਕੇ ਬੱਚਿਆਂ ਅਤੇ ਅਧਿਆਪਕਾਂ ਨੇ ਨਵੀਆਂ ਨਵੀਆਂ ਤਕਨੀਕਾਂ ਸਿੱਖਣ ਅਤੇ ਸਿਖਾਉਂਦੇ ਹੋਏ ਇਸ ਐਕਸਚੇਂਜ ਵਿਜਿਟ ਨੂੰ ਸਫਲ ਬਣਾਇਆ।ਇਸ ਮੌਕੇ ਚੇਅਰਮੈਨ ਦਰਸ਼ਨ ਸਿੰਘ, ਕੈਂਪਸ ਮੈਨੇਜਰ ਬਲਵੀਰ ਸਿੰਘ, ਸਮੂਹ ਸਟਾਫ, ਸੁਰੱਖਿਆ ਗਾਰਡ ਸੁਖਪਾਲ ਸਿੰਘ, ਗੈਲਾ ਸਿੰਘ, ਚੌਂਕੀਦਾਰ ਜਗਸੀਰ ਸਿੰਘ ਆਦਿ ਹਾਜ਼ਰ ਸਨ।