ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)– ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਹਲਕਾ ਬੁਢਲਾਡਾ ਦੇ ਇੰਚਾਰਜ ਡਾ: ਨਿਸ਼ਾਨ ਸਿੰਘ ਅਤੇ ਜਿਲ੍ਹਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ ਦੇ ਸਹਿਯੋਗ ਨਾਲ ਮੈਂਬਰਸ਼ਿਪ ਭਰਤੀ ਦੇ ਜਿਲ੍ਹਾ ਰਿਜਰਵਰ ਅਕਾਸ਼ਦੀਪ ਸਿੰਘ ਮਿੱਡੂਖੇੜਾ ਵੱਲੋਂ ਮੈਂਬਰਸ਼ਿਪ ਭਰਤੀ ਪਿੰਡ ਪੱਧਰ ਤੇ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਉਨ੍ਹਾਂ ਵੱਲੋਂ ਪਿੰਡ ਅਹਿਮਦਪੁਰ ਵਿਖੇ ਪਿੰਡ ਦੀ ਜਥੇਬੰਦੀ ਨਾਲ ਪਾਰਟੀ ਨੂੰ ਤਕੜਾ ਕਰਨ ਲਈ ਮੀਟਿੰਗ ਕੀਤੀ ਗਈ ਅਤੇ ਮੈਂਬਰਸ਼ਿਪ ਭਰਤੀ ਦੀਆਂ ਕਾਪੀਆਂ ਵੰਡੀਆਂ ਗਈਆਂ। ਉਨ੍ਹਾਂ ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਉਹ ਬੂਥ ਪੱਧਰ ਤੇ ਤਕੜੇ ਹੋ ਕੇ ਕੰਮ ਕਰਨ। ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਹੋਵੇਗਾ। ਸਰਕਾਰ ਆਉਣ ਤੇ ਪਾਰਟੀ ਦੇ ਹਰ ਆਗੂ ਅਤੇ ਵਰਕਰ ਨੂੰ ਮਾਣ-ਸਨਮਾਨ ਦਿੱਤਾ ਜਾਵੇਗਾ। ਪਿੰਡ ਦੀ ਇਕਾਈ ਦੇ ਪ੍ਰਧਾਨ ਕਰਮ ਸਿੰਘ, ਨਛੱਤਰ ਸਿੰਘ ਨੀਲਾ ਨੇ ਵਿਸ਼ਵਾਸ਼ ਦਿਵਾਇਆ ਕਿ ਪਿੰਡ ਅਹਿਮਦਪੁਰ ਵਿੱਚ ਇਸ ਵਾਰ ਪਹਿਲਾਂ ਨਾਲੋਂ ਜਿਆਦਾ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਲੋਕ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜਿਆਦਾ ਮੋਹ ਰੱਖਦੇ ਹਨ ਅਤੇ ਦਿਲੋਂ ਆਪ ਮੁਹਾਰੇ ਜੁੜ ਰਹੇ ਹਨ। ਇਸ ਮੌਕੇ ਜਥੇਦਾਰ ਬਿੱਕਰ ਸਿੰਘ, ਕਰਨੈਲ ਸਿੰਘ ਬੌੜਾਵਾਲ, , ਰਘੁਵੀਰ ਸਿੰਘ ਰੰਧਾਵਾ, ਨਛੱਤਰ ਸਿੰਘ ਦਲਿਓ, ਸੁਸਾਇਟੀ ਦੇ ਪ੍ਰਧਾਨ ਦਰੋਗਾ ਸਿੰਘ, ਜੱਗਰ ਸਿੰਘ ਚਹਿਲ, ਜਿਓਣਾ ਰਾਮ ਮੈਂਬਰ, ਬੋਘਾ ਸ਼ਰਮਾ, ਸੁਖਦੇਵ ਪੂਨੀਆ, ਛੱਜੂ ਸਿੰਘ ਚਹਿਲ, ਗੁਰਦੇਵ ਸਿੰਘ ਦਲਿਓ, ਦਰੌਗਾ ਸਿਘ , ਹਰਕਰਨ ਸਿੰਘ ਦਲਿਓ, ਅਜੈਬ ਸਿੰਘ, ਗੁਰਸੇਵਕ ਸਿੰਘ ਜਵੰਧਾ, ਸੁਰਿੰਦਰ ਸਿੰਘ ਜਵੰਧਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਪਿੰਡ ਅਹਿਮਦਪੁਰ ਵਿਖੇ ਮੈਂਬਰਸਿਪ ਭਰਤੀ ਸਬੰਧੀ ਮੀਟਿਗ
