ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸ੍ਰੀ ਸਤਪਾਲ ਸਿੰਘ ਮੂਲੇਵਾਲ ਨੂੰ ਕਿਸਾਨ ਕਾਂਗਰਸ ਸਟੇਟ ਕਮੇਟੀ ਦਾ ਵਾਈਸ ਪ੍ਰਧਾਨ ਦੀ ਬਣਾਏ ਜਾਣ ਦੀ ਖੁਸ਼ੀ ਵਿੱਚ ਵੰਡੇ ਲੱਡੂ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸ੍ਰੀ ਸਤਪਾਲ ਸਿੰਘ ਮੂਲੇਵਾਲ ਨੂੰ ਕਿਸਾਨ ਕਾਂਗਰਸ ਸਟੇਟ ਕਮੇਟੀ ਦਾ ਵਾਇਸ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਵਿੱਚ ਇੰਦਰਾ ਗਾਂਧੀ ਕਾਲਜ ਬੁਢਲਾਡਾ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਬੁਢਲਾਡਾ ਹਲਕੇ ਦੀ ਸਮੁੱਚੀ ਕਾਂਗਰਸ ਪਾਰਟੀ ਨੂੰ ਸਾਡੇ ਬਹੁਤ ਨੌਜਵਾਨ ਸਾਥੀ ਸਤਪਾਲ ਸਿੰਘ ਜੀ ਮੂਲੇਵਾਲ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਿਸਾਨ ਸੈਲ ਦੇ ਸੂਬੇ ਦੇ ਵਾਇਸ ਪ੍ਰਧਾਨ ਦੀ ਨਿਯੁਕਤੀ ਹੋਣ’ਤੇ ਪੂਰੇ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਆਪਣੇ ਹੋਣਹਾਰ ਵਰਕਰਾਂ ਦੀ ਕਦਰ ਕੀਤੀ ਹੈ ਅਤੇ ਪਾਰਟੀ ਹਮੇਸ਼ਾ ਤੋਂ ਹੀ ਉਨ੍ਹਾਂ ਨਾਲ ਖੜੀ ਰਹੇਗੀ਼। ਉਨ੍ਹਾਂ ਵੱਲੋਂ ਜਿਲੇ ਦੇ ਪ੍ਰਧਾਨ ਕਿਸਾਨ ਅਤੇ ਸਾਰੇ ਸਮੁੱਚੇ ਕਾਂਗਰਸ ਪਾਰਟੀ ਦੇ ਪਰਿਵਾਰਾਂ ਨੂੰ ਲੰਬੇ ਸਮੇਂ ਤੋਂ ਆਪਣੇ ਯੋਗਦਾਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਉਮੀਦ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਵਾਂਗੇ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਸਮੱਸਿਆਂਵਾਂ ਨੂੰ ਪੂਰੇ ਦੇਸ਼ ਵਿੱਚੋਂ ਖਤਮ ਕਰਾਂਗੇ।ਇਸ ਮੌਕੇ ਕੁਲਵੰਤ ਸਿੰਗਲਾ ਬਰੇਟਾ,ਹਰਬੰਸ ਖਿੱਪਲ, ਹਰਵਿੰਦਰਦੀਪ ਸਵੀਟੀ,ਨਵੀਨ ਕਾਲਾ ਬੋਹਾ,ਸੁਨੀਲ ਪ੍ਰਧਾਨ ਬੋਹਾ,ਨੈਬ ਸਿੰਘ ਬਰਾੜ ਬਲਾਕ ਪ੍ਰਧਾਨ ਬੋਹਾ ਕਿਸਾਨ ਸੈੱਲ, ਗੁਰਸੰਗਤ ਸਿੰਘ ਗੁਰਨੇ ਬਲਾਕ ਪ੍ਰਧਾਨ ਬੁਢਲਾਡਾ ਕਿਸਾਨ ਸੈੱਲ,ਅਜਮੇਰ ਗੁਰਨੇ,ਰਾਜ ਬੱਛੋਆਣਾ,ਗੌਰਵ ਗਰਗ, ਨਰੇਸ਼ ਕੁਮਾਰ ਐਮ ਸੀ,ਜੋਨੀ ਚਾਹਤ, ਪ੍ਰਵੀਨ ਅਹੁਜਾ,ਵਿਜੇ ਕੁਲਿਹਰੀ,ਜਸਪਾਲ ਡੀਸੀ,ਸੋਨੀ ਬੋੜਾਵਾਲੀਆ ਅਤੇ ਵਿੱਕੀ ਬੋੜਾਵਾਲੀਆ ਆਦਿ ਹਾਜ਼ਰ ਸਨ।