ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸ੍ਰੀ ਸਤਪਾਲ ਸਿੰਘ ਮੂਲੇਵਾਲ ਨੂੰ ਕਿਸਾਨ ਕਾਂਗਰਸ ਸਟੇਟ ਕਮੇਟੀ ਦਾ ਵਾਇਸ ਪ੍ਰਧਾਨ ਬਣਾਉਣ ਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ।ਇਸ ਮੌਕੇ ਕਿਸਾਨ ਕਾਂਗਰਸ ਸਟੇਟ ਕਮੇਟੀ ਦੇ ਨਵ-ਨਿਯੁਕਤ ਵਾਇਸ ਪ੍ਰਧਾਨ ਸਤਪਾਲ ਸਿੰਘ ਮੂਲੇਵਾਲ ਵੱਲੋਂ ਸਮੂਹ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਬੜੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸਾਨ ਕਾਂਗਰਸ ਸਟੇਟ ਕਮੇਟੀ ਦੇ ਪ੍ਰਧਾਨ ਸ੍ਰੀ ਮਲਿਕਾ ਅਰਜੁਨ ਖੜਗੇ ਜੀ ਅਤੇ ਸਰਵ ਭਾਰਤੀ ਕਿਸਾਨ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਖਪਾਲ ਸਿੰਘ ਖਹਿਰਾ ਜੀ ਦੀਆਂ ਉਮੀਦਾਂ ਉੱਤੇ ਖਰੇ ਉਤਰਨਗੇ।
ਸੱਤਪਾਲ ਸਿੰਘ ਮੂਲੇਵਾਲ ਨੂੰ ਕਿਸਾਨ ਕਾਂਗਰਸ ਸਟੇਟ ਕਮੇਟੀ ਦਾ ਵਾਇਸ ਪ੍ਰਧਾਨ ਬਣਾਉਣ ਤੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ।
