ਸ੍ਰੀ ਮਹਾ ਸ਼ਕਤੀ ਕਲਾ ਮੰਚ ਵੱਲੋਂ 47ਵਾਂ ਤਿੰਨ ਦਿਨਾਂ ਨਾਟ ਮੇਲਾ ਸ਼ਾਨੋ ਸ਼ੋਕਤ ਨਾਲ ਸਮਾਪਤਂ

ਬਰਨਾਲਾ11,ਫਰਵਰੀ/ਕਰਨਪ੍ਰੀਤ ਕਰਨ/-ਸ੍ਰੀ ਮਹਾ ਸ਼ਕਤੀ ਕਲਾ ਮੰਚ ਵੱਲੋਂ 47ਵਾਂ ਤਿੰਨ ਦਿਨਾਂ ਮੇਲਾ ਸ੍ਰੀ ਮਹਾ ਸ਼ਕਤੀ ਕਲਾ ਮੰਦਰ ਵਿਖੇ ਲਗਾਇਆ ਗਿਆ ਤਿੰਨ ਦਿਨਾਂ ਨਾਟ ਮੇਲਾ ਧੂਮ ਧੜੱਕੇ ਨਾਲ ਸੰਪੰਨ ਹੋਇਆ। ਦੇਸ਼ ਦੇ ਕੋਨੇ ਕੋਨੇ ਵਿੱਚੋਂ ਆਏ ਕਲਾਕਾਰਾਂ ਵੱਲੋਂ ਸ਼ਹਿਰ ਵਿੱਚ ਨੁੱਕਰ ਨਾਟਕ ਖੋਲੇ ਗਏ ਸੀ ਮਹਾ ਸ਼ਕਤੀ ਕਲਾ ਮੰਚ ਧੰਨਵਾਦ ਵੱਲੋਂ ਆਯੋਜਿਤ 47ਵੇਂ ਤਿੰਨ ਦਿਨਾਂ ਨਾਟਕ ਮੇਲੇ ਦੇ ਦੂਸਰੇ ਦਿਨ ਸਾਬਕਾ ਡੀ,ਆਈ,ਜੀ ਗੁਰਪ੍ਰੀਤ ਸਿੰਘ ਤੂਰ, ਆਸਰਾ ਗਰੁੱਪ ਆਫ ਇੰਸਟੀਟਿਊਸ਼ਨ ਭਵਾਨੀਗੜ੍ਹ ਦੇ ਚੇਅਰਮੈਨ ਡਾਕਟਰ ਆਰ ਕੇ ਗੋਇਲ ਸੁਨਾਮ ਅਤੇ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਸਾਂਝੇ ਤੌਰ ਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਨਾਟ ਮੇਲੇ ਦੇ ਪਹਿਲੇ ਦਿਨ ਸ਼ਹਿਰ ਵਿੱਚ ਨੁਕੜ ਨਾਟਕ ਖੋਲੇ ਗਏ। ਦੂਸਰੇ ਦਿਨ ਸ੍ਰੀ ਮਹਾ ਸ਼ਕਤੀ ਕਲਾ ਮੰਦਰ ਦੀ ਸਟੇਜ ਤੇ ਕੁੱਲ ਛੇ ਨਾਟਕ ਖੋਲੇ ਗਏ। ਜਿਨਾਂ ਵਿੱਚੋਂ ਪਹਿਲਾ ਸਥਾਨ ਤਰਕਸ਼ ਲੋਕ ਕਲਾ ਅਤੇ ਜਨ ਕਲਿਆਣ ਸੰਮਤੀ ਝਾਂਸੀ ਵੱਲੋਂ ਖੋਲੇ ਗਏ, ਤੁਮਨੇ ਕਿਉਂ ਕਹਾ ਕਿ ਮੈਂ ਖੂਬਸੂਰਤ ਹੂੰ,, ਨਾਟਕ ਨੂੰ ਮਿਲਿਆ। ਦੂਜਾ ਸਥਾਨ ਜਨਕ ਨਟ ਰੰਗ ਅਬੋਹਰ ਨੂੰ ਅਤੇ ਤੀਜਾ ਸਥਾਨ ਰੰਗ ਸਾਜ ਮਸਤਾਨਾ ਥੀਏਟਰ ਬਰਨਾਲਾ ਅਤੇ ਕਠਪੁਤਲੀ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਅੰਮ੍ਰਿਤਸਰ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ। ਮੇਲੇ ਦੌਰਾਨ ਕਲਾਕਾਰਾਂ ਨੂੰ ਵਧੀਆ ਕਮੇਡੀ ਪਲੇ ਵਧੀਆ ਫੈਮਲੀ ਪਲੇ, ਬੈਸਟ ਐਕਟਰ, ਵਧੀਆ ਚਾਇਲਡ ਆਰਟਿਸਟ, ਵਧੀਆ ਡਾਇਰੈਕਟਰ, ਵਧੀਆ ਮੇਕਅਪ ਲਈ ਪੁਰਸਕਾਰ ਦਿੱਤੇ ਗਏ। ਨੁੱਕੜ ਨਾਟਕਾਂ ਵਿੱਚੋਂ ਪਹਿਲਾ ਸਥਾਨ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਅੰਮ੍ਰਿਤਸਰ ਵੱਲੋਂ ਖੋਲੇ ਗਏ ਐਚ ਆਈ ਵੀ ਜਿੰਦਗੀ ਜਿੰਦਾਬਾਦ ਨੂੰ ਮਿਲਿਆ। ਦੂਜਾ ਸਥਾਨ ਨਿਊ ਰੰਗ ਮੰਚ ਪਰਿਵਾਰ ਰਾਮਪੁਰਾ ਫੂਲ ਵੱਲੋਂ ਖੋਲੇ ਗਏ ਰੰਗ ਪੰਜਾਬ ਦੇ ਨਾਟਕ ਨੂੰ ਮਿਲਿਆ। ਤੀਜਾ ਸਥਾਨ ਆਈਪੀ ਟੀ ਏ ਸਹਾਰਨਪੁਰ ਵੱਲੋਂ ਖੋਲੇ ਗਏ ਜੀਵਨ ਹੈ ਅਨਮੋਲ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵੱਲੋਂ ਖੋਲੇ ਗਏ ਚਿੱਟਾ ਪੰਜਾਬ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ। ਤੀਸਰੇ ਦਿਨ ਕਲਾਕਾਰਾਂ ਵੱਲੋਂ ਗਿੱਧਾ ਗਰੁੱਪ ਡਾਂਸ ਡਿਊ ਡਾਂਸ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ ਜੇਤੂ ਕਲਾਕਾਰਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਮੁਨੀਸ਼ੀ ਦੱਤ ਸ਼ਰਮਾ ਜੀ ਸਟੇਜ ਦੀ ਕਾਰਵਾਈ ਬਾਖੂਬੀ ਚਲਾਈ। ਸ੍ਰੀ ਮਹਾ ਸ਼ਕਤੀ ਕਲਾ ਮੰਚ ਦੇ ਪ੍ਰਧਾਨ ਜਿੰਮੀ ਮਿੱਤਲ, ਔਰਗਨਾਈਜਿੰਗ ਸਕੱਤਰ ਅਨਿਲ ਸ਼ਰਮਾ ਨੇ ਨਾਟ ਮੇਲੇ ਨੂੰ ਸਫਲ ਬਣਾਉਣ ਲਈ ਸਮੂਹ ਕਲਾਕਾਰਾਂ, ਸਮੂਹ ਮੈਂਬਰਾਂ ਅਤੇ ਸਰੋਤਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਇੰਦਰਪਾਲ ਗਰਗ ਦੇ ਐਡਵੋਕੇਟ ਰਾਹੁਲ ਗੁਪਤਾ, ਐਸ ਐਸ ਡੀ ਕਾਲਜ ਪ੍ਰਿੰਸੀਪਲ ਰਕੇਸ਼ ਜਿੰਦਲ, ਬਰਨਾਲਾ ਵੈਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਨਵੀਨ ਜਿੰਦਲ, ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਸਮਾਜ ਸੇਵੀ ਅਤੇ ਰਾਜਨੀਤਕ ਆਗੂਆਂ ਨੇ ਆਪਣੇ ਹਾਜ਼ਰੀ ਲਵਾਈ। ਪ੍ਰੋਜੈਕਟ ਚੇਅਰਮੈਨ ਸੰਦੀਪ ਗਰਗ, ਜਨਰਲ ਸੈਕਟਰੀ ਹਰੀਸ਼ ਗੋਇਲ, ਕੈਸ਼ੀਅਰ ਸ਼ਮੀ ਸਿੰਗਲਾ,ਕੋ ਆਰਗਨਾਈਜ਼ਰ ਸੈਕਟਰੀ ਪੰਕਜ ਗਰਗ, ਕੋ ਆਰਗਨਾਈਜ਼ਰ ਪਰਵੀਨ ਸਿੰਗਲਾ, ਚੀਫ ਐਡਵਾਈਜ਼ਰ ਡਾਕਟਰ ਨਿਰਮਲ ਜੋੜਾ ਨਰੇਸ ਸਿੰਗਲਾ, ਪਰਵੀਨ ਸਿੰਗਲਾ ਬੈਂਕ ਵਾਲੇ, ਸਮੇਤ ਕਲਾ ਮੰਚ ਦੇ ਸਮੂਹ ਮੈਂਬਰਾਂ ਵੱਲੋਂ ਪ੍ਰੋਗਰਾਮ ਨੂੰ ਸਫਲ ਕਰਨ ਵਿੱਚ ਆਪਣਾ ਪੂਰਨ ਸਹਿਯੋਗ ਦਿੱਤਾ ਗਿਆ।