ਐੱਸ.ਐੱਸ.ਡੀ ਕਾਲਜ ‘ਚ “ਅਨੁਸ਼ਾਸਨ: ਪ੍ਰਭਾਵਸ਼ਾਲੀ ਜੀਵਨ ਲਈ ਯੋਜਨਾ” ਵਿਸ਼ੇ ‘ਤੇ ਦਸ ਰੋਜਾ ਲੈਕਚਰ ਲੜੀ ਕਰਵਾਈ ਗਈ

ਬਰਨਾਲਾ, 11 ਫਰਵਰੀ  ਕਰਨਪ੍ਰੀਤ ਕਰਨ : ਸਥਾਨਕ ਐਸ.ਐਸ.ਡੀ ਕਾਲਜ ਵਿਖੇ ਅਨੁਸ਼ਾਸਨ : ‘ਪ੍ਰਭਾਵਸ਼ਾਲੀ ਜੀਵਨ ਲਈ ਯੋਜਨਾ’ ਵਿਸ਼ੇ ‘ਤੇ ਦਸ ਰੋਜਾ ਲੈਕਚਰ ਲੜੀ ਅੱਜ ਸੰਪੰਨ ਹੋਈ । ਇਹ ਲੜੀ ਦੇ ਆਖਰੀ ਦਿਨ ਪ੍ਰੋਫੈਸਰ ਭਾਰਤ ਭੂਸ਼ਣ ਨੇ ਅਨੁਸ਼ਾਸਨ ਦੀ ਮਹੱਤਤਾ ਬਾਰੇ ਦੱਸਿਆ ਕਿ ਵਿਅਕਤੀਗਤ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਅਨੁਸਾਸ਼ਨ ਬਹੁਤ ਜਰੂਰੀ ਹੈ।
ਇਸ ਲੜੀ ਦੌਰਾਨ ਪ੍ਰੋਫੈਸਰ ਭਾਰਤ ਭੂਸ਼ਣ ਵੱਲੋਂ ਦਿੱਤੇ ਗਏ ਲੈਕਚਰਾਂ ਨੂੰ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਸੁਣਿਆ। ਵਿਦਿਆਰਥੀ ਬਹੁਤ ਉਤਸੁਕਤਾ ਨਾਲ ਪ੍ਰਸ਼ਨ ਉੱਤਰ ਵੀ ਪੁੱਛਦੇ ਨਜ਼ਰ ਆਏ l ਪ੍ਰੋਫੈਸਰ ਭੂਸ਼ਣ ਨੇ ਅਨੁਸ਼ਾਸਨ ਦੀ ਮਹੱਤਤਾ ਨੂੰ ਦੁਹਰਾਇਆ ਜੋ ਕਿ ਚੰਗੀਆਂ ਆਦਤਾਂ ਵਿਕਸਿਤ ਕਰਨ ਲਕਸ਼ ਨੂੰ ਨਿਰਧਾਰਿਤ ਕਰਨ ਤੇ ਉਹਨਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਪ੍ਰੋਫੈਸਰ ਭੂਸ਼ਨ ਨੇ ਕਈ ਉਦਾਹਰਨਾਂ ਦੇ ਕੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਅਨੁਸ਼ਾਸਨ ਉਨਾਂ ਨੂੰ ਆਪਣੀਆਂ ਤਰਜੀਹਾਂ ਨਿਰਧਾਰਿਤ ਕਰਨ, ਸਮਾਂ ਪ੍ਰਬੰਧਨ ਅਤੇ ਧਿਆਨ ਕੇਂਦਰਨ ਕਰਨ ਵਿੱਚ ਸਹਾਇਕ ਹੁੰਦਾ ਹੈ।
ਪ੍ਰੋਫੈਸਰ ਸੁਨੀਤਾ ਰਾਣੀ ਮੁਖੀ ਕੰਪਿਊਟਰ ਵਿਭਾਗ ਨੇ ਬਹੁਤ ਹੀ ਕੁਸ਼ਲਤਾ ਨਾਲ ਮੰਚ ਸੰਚਾਲਨਾ ਕੀਤੀ। ਉਨਾਂ ਨੇ ਚਰਚਾ ਨੂੰ ਪੂਰਾ ਰੌਚਿਕ ਬਣਾਈ ਰੱਖਿਆ ਤੇ ਪ੍ਰਸ਼ਨ ਉੱਤਰ ਰਾਊਂਡ ਦਾ ਆਯੋਜਨ ਵੀ ਕੀਤਾ ।
ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਉਹਨਾਂ ਨੇ ਵੀ ਅਨੁਸ਼ਾਸਨ ਦੀ ਮਹੱਤਤਾ ਨੂੰ ਉਭਾਰਿਆ ਤੇ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਦੇ ਨਾਲ ਸੱਭਿਆਚਾਰਕ ਗਤੀਵਿਧੀਆਂ ਤੇ ਖੇਡਾਂ ਲਈ ਵੀ ਉਤਸਾਹਿਤ ਕੀਤਾ।
ਪ੍ਰਭਾਵਸ਼ਾਲੀ ਜੀਵਨ ਯੋਜਨਾ ਵਿੱਚ ਅਨੁਸ਼ਾਸਨ ਦੇ ਮਹੱਤਵ ਦੇ ਸਬੰਧ ਵਿੱਚ ਇਹ ਸੈਸ਼ਨ ਬਹੁਤ ਸਫਲ ਰਿਹਾ। ਦਸ ਦਿਨਾਂ ਦੀ ਲੈਕਚਰ ਲੜੀ ਵਿੱਚ ਵਿਦਿਆਰਥੀਆਂ ਨੂੰ ਸ਼ਾਮਿਲ ਕਰਨ ‘ਤੇ ਉਹਨਾਂ ਵਿੱਚ ਗਹਿਰੀ ਸਮਝ ਵਿਕਸਿਤ ਕਰਨ ਲਈ ਇਹ ਇੱਕ ਸ਼ਾਨਦਾਰ ਉਪਰਾਲਾ ਸਾਬਿਤ ਹੋਇਆ। ਇਸ ਮੌਕੇ ਪ੍ਰੋਫੈਸਰ ਕੁਲਦੀਪ ਕੌਰ, ਪ੍ਰੋਫੈਸਰ ਅਮਨਦੀਪ ਕੌਰ ਅਤੇ ਪ੍ਰੋਫੈਸਰ ਹਿਨਾ ਹਾਜ਼ਰ ਸਨ