ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)– ਨਜ਼ਦੀਕੀ ਪਿੰਡ ਬਹਾਦਰਪੁਰ ਦੇ ਵਾਰਡ ਨੰ. 4 ਵਿਖੇ ਕਾਂਗਰਸ ਦੇ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਰਣਵੀਰ ਕੌਰ ਮੀਆਂ ਦੀ ਹਾਜ਼ਰੀ ਵਿੱਚ ਸਾਬਕਾ ਮੈਂਬਰ ਕੂਕਾ ਸਿੰਘ ਜੀ ਸਮੇਤ 15-20 ਪਰਿਵਾਰਾਂ ਨੇ ਮੁੜ ਕਾਂਗਰਸ ਪਾਰਟੀ ਵੱਲ ਰੁਖ਼ ਕਰਦਿਆਂ ਘਰ ਵਾਪਸੀ ਕੀਤੀ।ਇਸ ਮੌਕੇ ਬੋਲਦਿਆਂ ਡਾ. ਰਣਵੀਰ ਕੌਰ ਮੀਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਦੀ ਆਪ ਸਰਕਾਰ ਤੋਂ ਅੱਕ ਚੁੱਕੇ ਹਨ ਕਿਉਂਕਿ ਇਹ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਤੇ ਖਰੀ ਨਹੀਂ ਉਤਰੀ। ਉਹਨਾਂ ਕਿਹਾ ਕਿ ਸ਼ਾਮਿਲ ਹੋਣ ਵਾਲਿਆਂ ਦਾ ਆਪ ਨਾਲ਼ ਗਿਲਾ ਹੈ ਕਿ ਉਹ ਕੀਤੇ ਵਾਅਦਿਆਂ ਤੇ ਖਰ੍ਹੇ ਨਹੀਂ ਉਤਰੇ ਜਿਸ ਕਰਕੇ ਉਹਨਾਂ ਵੱਲੋਂ ਮੁੜ ਕਾਂਗਰਸ ਵੱਲ ਰੁੱਖ ਕੀਤਾ ਹੈ। ਡਾ. ਮੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੱਲੋਂ ਵੀ ਸੂਬੇ ਦਾ ਵਿਕਾਸ ਕਰਨ ਦੀ ਬਜਾਏ ਆਪਣੇ ਘਰਾਂ ਨੂੰ ਭਰਿਆ ਗਿਆ ਹੈ ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਵੱਖ ਵੱਖ ਪਾਰਟੀਆਂ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਕੁਕੂ ਸਿੰਘ, ਬਲਜੀਤ ਕੌਰ, ਰਾਣੀ ਕੌਰ, ਪਰਮਜੀਤ ਕੌਰ, ਹਰਜਿੰਦਰ ਕੌਰ, ਰਾਜ ਕੌਰ, ਜਸਪਾਲ ਕੌਰ, ਅਵਤਾਰ ਸਿੰਘ, ਰਣਵੀਰ ਕੌਰ, ਅਮਨਦੀਪ ਕੌਰ, ਭੋਲੀ ਕੌਰ, ਲਵਜੀਤ ਕੌਰ, ਮੇਲੂ ਕੌਰ, ਵਰਿਆਲ ਕੌਰ, ਜਗਦੇਵ ਕੌ, ਗੋਲੋ ਕੌਰ, ਹਰਜੀਤ ਕੌਰ, ਰਣਜੀਤ ਕੌਰ, ਬਲਦੇਵ ਕੌਰ, ਅਰਸ਼ਜੀਤ ਕੌਰ, ਜਸਬੀਰ ਕੌਰ, ਰਾਜ ਕੌਰ, ਰੋਸ਼ਨ ਸਿੰਘ, ਗੁਰਮੀਤ ਸਿੰਘ, ਗੁਲਾਬ ਸਿੰਘ, ਜੈਲਾ ਸਿੰਘ, ਪਰਵਿੰਦਰ ਸਿੰਘ । ਉਹਨਾਂ ਕਿਹਾ ਕਿ ਪੰਜਾਬ ਦਾ ਜਦੋਂ ਵੀ ਵਿਕਾਸ ਹੋਇਆ ਉਹ ਕਾਂਗਰਸ ਪਾਰਟੀ ਦੇ ਰਾਜਕਾਲ ਦੌਰਾਨ ਹੀ ਹੋਇਆ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਕਿਸਾਨ ਸੈੱਲ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਖੁਰਦ, ਸਰਬਜੀਤ ਸਿੰਘ ਆਦਿ ਕਾਂਗਰਸੀ ਆਗੂ ਹਾਜ਼ਿਰ ਸਨ।
ਡਾ. ਮੀਆਂ ਦੀ ਹਾਜ਼ਰੀ ‘ਚ ਪਿੰਡ ਬਹਾਦਰਪੁਰ ਵਾਰਡ ਨੰ. 4 ਵਿਖੇ ਸਾਬਕਾ ਮੈਂਬਰ ਕੁਕੂ ਸਿੰਘ ਸਮੇਤ 15-20 ਪਰਿਵਾਰਾਂ ਦੀ ਹੋਈ ਘਰ ਵਾਪਸੀ, ਮੁੜ ਕਾਂਗਰਸ ‘ਚ ਹੋਏ ਸ਼ਾਮਿਲ
