ਮਨਰੇਗਾ ਕਾਨੂੰਨ ਨੂੰ ਖਤਮ ਕਰਨ ਤੇ ਤੁਲੀ ਪੰਜਾਬ ਦੀ ਮਾਨ ਸਰਕਾਰ : ਐਡਵੋਕੇਟ ਕੁਲਵਿੰਦਰ ਉੱਡਤ 

17 ਫਰਬਰੀ ਦੇ ਬੀਡੀਪੀਓ ਦਫਤਰ ਦੇ ਘਿਰਾਓ ਦੀ ਤਿਆਰੀ ਹਿੱਤ ਪਿੰਡ ਤਲਵੰਡੀ ਅਕਲੀਆ ਵਿੱਖੇ ਮੀਟਿੰਗ 

ਮਾਨਸਾ 9 ਫਰਵਰੀ ਗੁਰਜੰਟ ਸਿੰਘ ਸ਼ੀਂਹ ਝੁਨੀਰ ਬਲਾਕ ਦੇ ਪਿੰਡਾ ਵਿੱਚ ਮਨਰੇਗਾ ਸਕੀਮ ਦੀ ਦੁਰਗਤੀ ਰੋਕਣ ਤੇ ਸਕੀਮ ਨੂੰ ਸਾਰਥਿਕ ਰੂਪ ਲਾਗੂ ਕਰਵਾਉਣ ਲਈ 19 ਫਰਬਰੀ ਨੂੰ ਬੀਡੀਪੀਓ ਦਫਤਰ ਦਾ ਘਿਰਾਓ ਨੂੰ ਸਫਲ ਬਣਾਉਣ ਲਈ ਬਲਾਕ ਦੇ ਪਿੰਡ ਤਲਵੰਡੀ ਅਕਲੀਆ ਵਿੱਖੇ ਮਨਰੇਗਾ ਮਜਦੂਰਾ ਦੀ ਮੀਟਿੰਗ ਕੀਤੀ ਗਈ , ਜਿਸ ਨੂੰ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆ ਚੌਣਾ ਤੋ ਪਹਿਲਾ ਮਨਰੇਗਾ ਮਜਦੂਰਾ ਨੂੰ ਗਰੰਟੀ ਦਿੱਤੀ ਸੀ ਕਿ ਮਨਰੇਗਾ ਕਾਨੂੰਨ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਕੇ ਮਜਦੂਰਾ ਨੂੰ 500 ਰੁਪਏ ਦਿਹਾੜੀ ਦਿੱਤੀ ਜਾਵੇਗੀ , ਪਰੰਤੂ ਸੱਤਾ ਵਿੱਚ ਆਉਣ ਤੋ ਬਾਅਦ ਆਪ ਸਰਕਾਰ ਨੇ ਇਹ ਗਰੰਟੀ ਨੂੰ ਵਿਸਾਰ ਦਿੱਤਾ ।

  ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਦਿੱਲੀ ਵਿੱਚ ਕੇਜਰੀਵਾਲ ਦੀ ਸਰਮਨਾਕ ਹਾਰ ਤੋ ਸਬਕ ਲੈਦਿਆ ਚੌਣਾ ਤੋ ਪਹਿਲਾ ਦਿੱਤੀਆ ਆਪਣੀਆ ਗਰੰਟੀਆ ਨੂੰ ਪੂਰਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ, ਨਹੀ ਤਾ 2027 ਬਹੁਤਾ ਦੂਰ ਨਹੀ,ਫਿਰ ਦਿੱਲੀ ਨਾਲੋ ਵੀ ਭਿਅੰਕਰ ਦੁਰਗਤੀ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਕਰੇਗੀ।

     ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਏਟਕ ਦੇ ਸੀਨੀਅਰ ਆਗੂ ਕਾਲਾ ਖਾਂ ਭੰਮੇ , ਗੁਰਜੰਟ ਕੋਟੜਾ , ਮਲਕੀਤ ਸਿੰਘ ਅਕਲੀਆਂ ਤਲਵੰਡੀ , ਜਸਪਾਲ ਸਿੰਘ , ਬੂਟਾ ਸਿੰਘ ਤੇ ਵੀਰਪਾਲ ਕੌਰ ਨੇ ਵੀ ਵਿਚਾਰ ਸਾਂਝੇ ਕੀਤੇ ।