ਦਿੱਲੀ ਦੇ ਵੋਟਰਾਂ ਨੇ ਝੂਠੇ ਇਨਕਲਾਬੀ ਝਾੜੂ ਦੀਆਂ ਤੀਲੀਆਂ ਖਿੰਡਿਆਈਆਂ

ਹਰਿਆਣਾ ਅਤੇ ਦਿੱਲੀ ਤੋਂ ਬਾਅਦ ਹੁਣ 2027 ਚ ਅਗਲੀ ਭਾਜਪਾ ਦੀ ਸਰਕਾਰ ਪੰਜਾਬ ਵਿੱਚ ਬਣੇਗੀ* *ਕੇਵਲ ਢਿੱਲੋਂ

ਬਰਨਾਲਾ,8 ਫਰਵਰੀ/- ਕਰਨਪ੍ਰੀਤ ਕਰਨ/-ਬੀਤੇ ਕੱਲ ਵਿਧਾਨ ਸਭਾ ਚੋਣਾਂ ਦਿੱਲੀ ਦੇ ਆਏ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਹੂੰਝਾ ਫੇਰ ਜਿੱਤ ਵੱਲੋਂ ਦਰਸਾ ਦਿੱਤਾ ਗਿਆ ਕਿ ਦਿੱਲੀ ਦੇ ਲੋਕ ਝੂਠੇ ਇਨਕਲਾਬੀਆਂ ਦੇ ਝਾੜੂ ਤੋਂ ਕਿੰਨੇ ਤੰਗ ਸਨ ਇਨਸਾਫ ਵਿਕਾਸ ਦੇ ਝੂਠੇ ਅਤੇ ਫੋਕੇ ਨਾਅ ਰੇ ਲਾਉਣ ਵਾਲੀ ਆਮ ਆਦਮੀ ਪਾਰਟੀ ਦਾ ਸੂਫੜਾ ਦਿੱਲੀ ਵਿੱਚ ਹੁਣ ਸਾਫ ਹੋ ਚੁੱਕਿਆ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਉਹਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਗ੍ਰਹ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਡਬਲ ਇੰਜਨ ਦੀ ਸਰਕਾਰ ਵੱਲੋਂ ਦਿੱਲੀ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਸਮੇਤ ਸਮੁੱਚੇ ਹਿੰਦੂਸਤਾਨ ਦੀ ਸਮੁੱਚੇ ਹਿੰਦੁਸਤਾਨ ਦੀ ਤਸਵੀਰ ਨੂੰ ਦੇਖ ਕੇ ਦਿੱਲੀ ਦੇ ਲੋਕਾਂ ਨੇ ਝਾੜੂ ਦੀਆਂ ਤੀਲੀਆਂ ਨੂੰ ਖਿੰਡਾ ਕੇ ਰੱਖ ਦਿੱਤਾ ਹੈ ਕੇਵਲ ਸਿੰਘ ਢਿੱਲੋਂ ਨੇ ਅੱਗੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਪਿਛਲੇ 10 ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਵਾਅਦਿਆਂ ਵਿੱਚੋਂ ਨਿਕਲ ਕੇ ਝੂਠੇ ਇਨਕਲਾਬ ਨੂੰ ਹਰਾ ਕੇ ਹਾਰ ਦਾ ਸ਼ੀਸ਼ਾ ਦਿਖਾਇਆ ਹੈ ਹੁਣ ਦਿੱਲੀ ਦੇ ਲੋਕਾਂ ਨੂੰ ਝਾੜੂ ਦੀ ਝੂਠੀ ਸਰਕਾਰ ਤੋਂ ਛੁਟਕਾਰਾ ਮਿਲ ਗਿਆ ਹੈਉਹਨਾਂ ਕਿਹਾ ਕਿ ਲੋਕਾਂ ਨੂੰ ਜੁਮਲਿਆਂ ਦੀ ਨਹੀਂ ਲੋਕ ਮੁੱਦਿਆਂ ਤੇ ਅਧਾਰਤ ਸਰਕਾਰ ਦੀ ਲੋੜ ਹੁੰਦੀ ਹੈ ਜੋ ਦਿੱਲੀ ਵਾਸੀਆਂ ਨੂੰ ਮਿਲ ਗਈ ਹੈ ਦਿੱਲੀ ਅਤੇ ਹਰਿਆਣਾ ਵਿੱਚ ਭਾਜਪਾ ਦੀਆਂ ਸਰਕਾਰ ਹੋਣ ਤੋਂ ਬਾਅਦ ਹੁਣ ਅਗਲੀ ਵਾਰੀ ਪੰਜਾਬ ਦੀ ਹੈ 2027 ਵਿੱਚ ਹੁਣ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਪੰਜਾਬ ਵਿੱਚ ਖਿੜੇਗਾ ਉਨਾਂ ਪੰਜਾਬ ਦੇ ਲੋਕਾਂ ਨੂੰ ਦਿੱਲੀ ਅਤੇ ਹਰਿਆਣਾ ਦੇ ਲੋਕਾਂ ਤੋਂ ਸਬਕ ਲੈਂਦਿਆਂ ਸੂਬੇ ਦਾ ਵਿਕਾਸ ਕਰਵਾਉਣ ਲਈ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ ਬਰਨਾਲਾ ਸਮੇਤ ਸਮੁੱਚੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ