ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਮਾਨਸਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ ਵਿਖੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੁਢਲਾਡਾ ਡਾ.ਰਣਵੀਰ ਕੌਰ ਮੀਆਂ ਵੱਲੋਂ ਏਡਵਾਂਸ ਆਈ ਕੇਅਰ ਸੈਂਟਰ ਦੇ ਸਹਿਯੋਗ ਨਾਲ ਅੱਖਾਂ ਦਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ 130 ਮਰੀਜ਼ਾਂ ਦਾ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।ਇਸ ਮੌਕੇ ਸੁਖਪਾਲ ਸਿੰਘ ਆਲਮਪੁਰ ਮੰਦਰਾਂ, ਤੀਰਥ ਸਿੰਘ ਆਲਮਪੁਰ ਮੰਦਰਾਂ, ਦਵਿੰਦਰ ਸਿੰਘ ਪੰਚ ਆਲਮਪੁਰ ਮੰਦਰਾਂ, ਜਸਪਾਲ ਸਿੰਘ ਪੰਚ ਆਲਮਪੁਰ ਮੰਦਰਾਂ,ਬਾਵਾ ਸਿੰਘ,ਭੂਰਾ ਸਿੰਘ, ਤੀਰਥ ਸਿੰਘ ਸਵੀਟੀ, ਜਨਕ ਸਿੰਘ ਗੰਢੂਖੁਰਦ, ਕੁਲਦੀਪ ਸਿੰਘ ਗੰਢੂਕਲਾਂ,ਬਲਦੇਵ ਸਿੰਘ ਮੰਘਾਣੀਆ, ਸਰਬਜੀਤ ਸਿੰਘ ਅਤੇ ਦਰਸ਼ਨ ਸਿੰਘ ਗੁਰਨੇਖੁਰਦ ਆਦਿ ਹਾਜ਼ਰ ਸਨ।
ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੁਢਲਾਡਾ ਡਾ.ਰਣਵੀਰ ਕੌਰ ਮੀਆਂ ਵੱਲੋਂ ਪਿੰਡ ਆਲਮਪੁਰ ਮੰਦਰਾਂ ਵਿਖੇ ਅੱਖਾਂ ਦੇ ਚੈੱਕ ਅੱਪ ਦਾ ਕੈਂਪ ਲਗਾਇਆ।
