ਬੁਢਲਾਡਾ, (ਦਵਿੰਦਰ ਸਿੰਘ ਕੋਹਲੀ) ਨੇੜਲੇ ਪਿੰਡ ਦਰੀਆਪੁਰ ਕਲਾ ਦੇ ਸਰਪੰਚ ਜਸਪਾਲ ਸਿੰਘ ਦੀ ਅਗਵਾਈ ਹੇਠ ਸਮੂਹ ਪਿੰਡ ਵਾਸੀਆ ਅਤੇ ਹੋਰਨਾਂ ਸੰਸਥਾਵਾਂ ਦੇ ਸਹਿਯੋਗ ਨਾਲ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪ ਸਿੰਘ ਪ੍ਰੇਮੀ ਨੇ ਦੱਸਿਆ ਕਿ ਇਸ ਸਫਾਈ ਮੁਹਿੰਮ ਦੌਰਾਨ ਪਿੰਡ ਦੇ ਮਰਦ-ਔਰਤਾਂ ਤੋਂ ਇਲਾਵਾ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਕਮੇਟੀ ਅਤੇ ਆਸਰਾ ਫਾਉਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਗਲੀਆਂ ਨਾਲੀਆਂ ਸੜਕਾਂ ਸਮੇਤ ਸਮੁੱਚੇ ਪਿੰਡ ਦੀ ਸਫ਼ਾਈ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਮਾਜ ਵਿੱਚ ਰਹਿੰਦੇ ਹੋਏ ਸਾਨੂੰ ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਜਿਸ ਨਾਲ ਅਸੀਂ ਸ਼ੁੱਧ ਵਾਤਾਵਰਨ ਚ ਸਾਹ ਲੈ ਕੇ ਅਨੇਕਾਂ ਬਿਮਾਰੀਆਂ ਤੋਂ ਬਚ ਸਕੀਏ। ਗ੍ਰਾਮ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਘਰਾਂ ਦਾ ਕੂੜਾ ਗਲੀਆਂ ਨਾਲੀਆਂ ਵਿੱਚ ਖਿਲਾਰਨ ਦੀ ਬਜਾਏ ਉਸਨੂੰ ਇੱਕ ਥਾਂ ਤੇ ਇਕੱਠਾ ਕਰਕੇ ਜਲਾਉਣਾ ਚਾਹੀਦਾ ਹੈ ਅਤੇ ਸਮਾਜ ਦੀ ਤੰਦਰੁਸਤੀ ਲਈ ਪੋਲੀਥੀਨ ਲਫਾਫਿਆਂ ਦੀ ਵਰਤੋਂ ਬਿਲਕੁਲ ਬੰਦ ਕਰਨੀ ਚਾਹੀਦੀ ਹੈ।ਇਸ ਮੌਕੇ ਸਰਪੰਚ ਜਸਪਾਲ ਸਿੰਘ, ਬਲੌਤਰ ਸਿੰਘ ਮੈਂਬਰ ਸਾਬਕਾ ਪ੍ਰਧਾਨ ਗੁਰੂ ਘਰ, ਡਾਕਟਰ ਅੰਬੀ ਕੁਲਾਣਾ, ਦੀਪ ਸਿੰਘ ਪ੍ਰੇਮੀ, ਜਗਸੀਰ ਸਿੰਘ, ਸੁਖਦਰਸ਼ਨ ਸਿੰਘ, ਰਾਜ ਸਿੰਘ, ਨਿੱਕਾ ਸਿੰਘ ਤੇ ਆਸਰਾ ਫਾਉਂਡੇਸ਼ਨ ਮੈਂਬਰ ਆਦਿ ਹਾਜ਼ਰ ਸਨ।
ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਕਮੇਟੀ ਅਤੇ ਆਸਰਾ ਫਾਉਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਗਲੀਆਂ ਨਾਲੀਆਂ ਸੜਕਾਂ ਸਮੇਤ ਸਮੁੱਚੇ ਪਿੰਡ ਦਰੀਆਪੁਰ ਕਲਾ ਦੀ ਸਫ਼ਾਈ ਕੀਤੀ ਗਈ।
