ਫਰੀਦਕੋਟ 06 ਫਰਵਰੀ ਨਿਊਜ਼ ਸਰਵਿਸ ਸ. ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਨੇ ਦੱਸਿਆ ਹੈ ਕਿ 38ਵੀਂ ਨੈਸ਼ਨਲ ਗੇਮਜ਼ ਆਫ ਇੰਡੀਆ ਜੋ ਕਿ ਉੱਤਰਾਖੰਡ ਵਿਖੇ ਮਿਤੀ 18-01-2025 ਤੋਂ 14-02-2025 ਤੱਕ ਕਰਵਾਈਆਂ ਜਾ ਰਹੀਆਂ ਹਨ, ਦੇ ਵਿੱਚ ਪੰਜਾਬ ਦੇ ਜਿਲ੍ਹਾ ਫਰੀਦਕੋਟਟ ਦੀਆਂ ਸ਼ੂਟਿੰਗ ਦੀਆਂ ਖਿਡਾਰਨਾਂ ਮਿਸ. ਸਿਫਤ ਕੌਰ ਸਮਰਾ ਨੇ 50 ਮੀਟਰ 3ਪੀ ਈਵੈਂਟ ਵਿੱਚ ਗੋਲਡ ਮੈਡਲ ਅਤੇ ਮਿਸ. ਸਿਮਰਨਦੀਪ ਕੌਰ ਬਰਾੜ ਨੇ 25 ਮੀਟਰ ਸਪੋਰਟਸ ਪਿਸਟਲ ਈਵੇਂਟ ਵਿਚ ਸਿਲਵਰ ਮੈਡਲ ਪ੍ਰਾਪਤ ਕੀਤੇ ਹਨ। ਉਨ੍ਹਾਂ ਦੀ ਇਸ ਪ੍ਰਾਪਤੀ ਤੇ ਜਿਲ੍ਹਾ ਖੇਡ ਅਫਸਰ ਅਤੇ ਦਫਤਰ ਦੇ ਕੋਚਿਜ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੱਤੀ ਗਈ।
ਸ਼ੂਟਿੰਗ ਗੇਮ ਦੀਆਂ ਖਿਡਾਰਨਾਂ ਨੇ 38ਵੀਂ ਨੈਸ਼ਨਲ ਗੇਮਜ਼ ਵਿਚ ਮਾਰੀਆਂ ਮੱਲਾ
