ਬਾਲੀ : ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ, ਕਿਦਾਂਬੀ ਸ਼੍ਰੀਕਾਂਤ ਤੇ ਐੱਚਐੱਸ ਪ੍ਰਣਯ ਦੂਜੇ ਗੇੜ ਦੇ ਮੁਕਾਬਲੇ ਵਿਚ ਜਿੱਤ ਦੇ ਨਾਲ ਇੰਡੋਨੇਸ਼ੀਆ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪੁੱਜ ਗਏ। ਭਾਰਤ ਦੀ ਦਿੱਗਜ ਬੈਡਮਿੰਡਨ ਖਿਡਾਰਨ ਸਿੰਧੂ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਸਪੇਨ ਦੀ ਕਲਾਰਾ ਆਜੁਰਮੇਂਡੀ ਨੂੰ ਹਰਾਇਆ। ਦੁਨੀਆ ਦੀ 47ਵੇਂ ਨੰਬਰ ਦੀ ਖਿਡਾਰਨ ਕਲਾਰਾ ਖ਼ਿਲਾਫ਼ ਪਹਿਲੀ ਵਾਰ ਖੇਡ ਰਹੀ ਤੀਜਾ ਦਰਜਾ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਦੇ ਮੁਕਾਬਲੇ ਵਿਚ 17-21, 21-7, 21-12 ਨਾਲ ਜਿੱਤ ਦਰਜ ਕੀਤੀ। ਸਿੰਧੂ ਕੁਆਰਟਰ ਫਾਈਨਲ ਵਿਚ ਦੁਨੀਆ ਦੀ 30ਵੇਂ ਨੰਬਰ ਦੀ ਖਿਡਾਰਨ ਤੁਰਕੀ ਦੀ ਨੇਸਲੀਹਾਨ ਿਯਗਿਤ ਨਾਲ ਭਿੜੇਗੀ। ਸਿੰਧੂ ਨੇ ਤੁਰਕੀ ਦੀ ਖਿਡਾਰਨ ਖ਼ਿਲਾਫ਼ ਹੁਣ ਤਕ ਆਪਣੇ ਤਿੰਨੇ ਮੁਕਾਬਲੇ ਜਿੱਤੇ ਹਨ। ਪ੍ਰਣਯ ਨੇ ਵੱਡਾ ਉਲਟਫੇਰ ਕਰਦੇ ਹੋਏ ਮੌਜੂਦਾ ਓਲੰਪਿਕ ਚੈਂਪੀਅਨ ਡੈਨਮਾਰਕ ਦੇ ਵਿਕਟਰ ਏਕਸੇਲਸੇਨ ਨੂੰ ਮਾਤ ਦਿੱਤੀ। ਪ੍ਰਣਯ ਤੇ ਏਕਸੇਲਸੇਨ ਵਿਚਾਲੇ ਰੋਮਾਂਚਕ ਮੈਚ ਇਕ ਘੰਟਾ 11 ਮਿੰਟ ਤਕ ਚੱਲਿਆ ਜਿੱਥੇ ਭਾਰਤੀ ਸਟਾਰ ਓਲੰਪਿਕ ਚੈਂਪੀਅਨ ‘ਤੇ ਭਾਰੀ ਪਿਆ। ਏਕਸੇਲਸੇਨ ਨੇ ਪਹਿਲੀ ਗੇਮ 21-14 ਨਾਲ ਆਪਣੇ ਨਾਂ ਕੀਤੀ ਤਾਂ ਕਿਸੇ ਨੂੰ ਉਮੀਦ ਨਹੀਂ ਸੀ ਕਿ ਪ੍ਰਣਯ ਵਾਪਸੀ ਕਰ ਸਕਣਗੇ। ਮੈਚ ਦੀ ਦੂਜੀ ਗੇਮ ਵਿਚ ਪ੍ਰਣਯ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਇਸ ਰੋਮਾਂਚਕ ਗੇਮ ਨੂੰ 21-19 ਨਾਲ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਆਖ਼ਰੀ ਗੇਮ ਜਿੱਤਣ ਵਿਚ ਬਹੁਤ ਵੱਧ ਮਿਹਨਤ ਨਹੀਂ ਕਰਨੀ ਪਈ ਤੇ 14-21, 21-19, 21-16 ਨਾਲ ਮੈਚ ਆਪਣੇ ਨਾਂ ਕੀਤਾ। ਸ਼੍ਰੀਕਾਂਤ ਨੇ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ ਇਕ ਘੰਟੇ ਦੋ ਮਿੰਟ ਤਕ ਚੱਲੇ ਮੈਚ ਵਿਚ 13-21, 21-18, 21-15 ਨਾਲ ਮਾਤ ਦਿੱਤੀ। ਇਸ ਵਿਚਾਲੇ ਨੌਜਵਾਨ ਲਕਸ਼ੇ ਸੇਨ ਨੂੰ ਮਰਦ ਸਿੰਗਲਜ਼ ਜਦਕਿ ਧਰੁਵ ਕਪਿਲਾ ਤੇ ਐੱਨ ਸਿੱਕੀ ਰੈੱਡੀ ਦੀ ਜੋੜੀ ਨੂੰ ਮਿਕਸਡ ਡਬਲਜ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਦਿਨੀਂ ਹਾਇਲੋ ਓਪਨ ਸੁਪਰ 500 ਟੂਰਨਾਮੈਂਟ ਦੇ ਸੈਮੀਫਾਈਨਲ ਤੇ ਡਚ ਓਪਨ ਦੇ ਫਾਈਨਲ ਵਿਚ ਥਾਂ ਬਣਾਉਣ ਵਾਲੇ ਲਕਸ਼ੇ ਨੂੰ ਸਿਖਰਲਾ ਦਰਜਾ ਤੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਜਾਪਾਨ ਦੇ ਕੇਂਤੋ ਮੋਮੋਤਾ ਖ਼ਿਲਾਫ਼ 46 ਮਿੰਟ ਵਿਚ 13-21, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਪਿਲਾ ਤੇ ਸਿੱਕੀ ਨੂੰ ਮਿਕਸਡ ਡਬਲਜ਼ ਦੇ ਦੂਜੇ ਗੇੜ ਦੇ ਸਖ਼ਤ ਮੁਕਾਬਲੇ ਵਿਚ ਸੁਪਾਕ ਜੋਮਕੋਹ ਤੇ ਸੁਪੀਸਾਰਾ ਪੇਵਸਾਮਪ੍ਰਰਾਨ ਦੀ ਥਾਈਲੈਂਡ ਦੀ ਜੋੜੀ ਖ਼ਿਲਾਫ਼ ਤਿੰਨ ਗੇਮ ਵਿਚ 15-21, 23-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ
Related Posts
ਕਿਸਾਨਾਂ ਦੇ ਮੁੱਦੇ ‘ਤੇ ਡਰਾਮੇਬਾਜ਼ੀ ਕਰ ਰਹੀ ਹੈ ਆਮ ਆਦਮੀ ਪਾਰਟੀ : ਕੇਵਲ ਸਿੰਘ ਢਿੱਲੋਂ
ਝੋਨੇ ਦੀ ਖ਼ਰੀਦ ਨਾ ਹੋਣ ਲਈ ਪੰਜਾਬ ਸਰਕਾਰ ਜਿੰਮੇਵਾਰ ਬਰਨਾਲਾ, 30 ਅਕਤੂਬਰ ਕਰਨਪ੍ਰੀਤ ਕਰਨ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਲਈ…
ਪੱਛਮੀ ਬੰਗਾਲ ਭਾਜਪਾ ਦਾ ਕਹਿਣਾ ਹੈ ਕਿ ਮਮਤਾ ਬੈਨਰਜੀ ਨੇ ‘ਰਾਸ਼ਟਰ ਗੀਤ ਦਾ ਅਪਮਾਨ ਕੀਤਾ’
ਨਵੀਂ ਦਿੱਲੀ : ਭਾਜਪਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਬੁੱਧਵਾਰ ਨੂੰ ਮੁੰਬਈ ‘ਚ ਪ੍ਰੈੱਸ ਕਾਨਫਰੰਸ ਦੌਰਾਨ…
ਪੰਜਾਬ ਦੀ ਇੰਡਸਟਰੀ ਨੂੰ ਭਿਆਨਕ ਝਟਕੇ ਦੇ ਰਹੀ ਹੈ ‘ਆਪ’ ਸਰਕਾਰ-ਸ਼ੇਰਗਿੱਲ
ਕਾਂਗਰਸ-ਆਪ ਦਾ ‘ ਇੰਡੀਆ ‘ ਗਠਜੋੜ ਪੰਜਾਬ ਲਈ ਨੁਕਸਾਨਦੇਹ-ਸ਼ੇਰਗਿੱਲ ਚੰਡੀਗੜ੍ਹ,-ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ…