ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਗਏ ਬਜਟ 2025,26 ਦੇ ਬਜਟ ਦੀਆਂ ਕਾਪੀਆਂ ਸਾੜੀਆਂ
0 ਤੋਂ 6 ਸਾਲ ਦੇ ਬੱਚੇ ਕੋਪੋਸ਼ਣ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ -ਆਂਗਣਵਾੜੀ ਮੁਲਾਜ਼ਮ ਯੂਨੀਅਨ
ਬਰਨਾਲਾ,5,ਫਰਵਰੀ /ਕਰਨਪ੍ਰੀਤ ਕਰਨ /-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਗਏ ਬਜਟ ਵਿੱਚ ਅੰਗਣਵਾੜੀ ਵਰਕਰਾਂ ਹੈਲਪਰਾ ਨੂੰ ਅੱਖੋਂ ਪਰੋਖੇ ਕਰਨ ਦੇ ਰੋਸ ਵਜੋਂ ਡੀਸੀ ਦਫਤਰ ਬਰਨਾਲਾ ਵਿਖੇ 2025 26 ਦੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਇਸ ਮੌਕੇ ਜ਼ਿਲ੍ਾ ਪ੍ਰਧਾਨ ਬਲਰਾਜ ਕੌਰ ਵੱਲੋਂ ਅਤੇ ਰੁਪਿੰਦਰ ਬਾਵਾ ਜ਼ਿਲਾ ਜਰਨਲ ਸਕੱਤਰ ਵੱਲੋਂ ਦੱਸਿਆ ਗਿਆ ਕਿ 2018 ਵਿੱਚ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਮਾਣ ਭੱਤੇ ਵਿੱਚ ਵਾਧਾ ਕੀਤਾ ਗਿਆ ਸੀ ਜਦੋਂ ਕਿ ਇਹਨਾਂ ਸੱਤਾਂ ਸਾਲਾਂ ਵਿੱਚ ਮਹਿੰਗਾਈ ਦੀ ਦਰ ਤਕਰੀਬਨ ਦੁਗਣੀ ਹੋ ਚੁੱਕੀ ਹੈ। ਅਤੇ ਸਾਡੇ ਮਾਣ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਪਿਛਲੇ 10 ਸਾਲਾਂ ਤੋਂ ਸਾਲ ਦਰ ਸਾਲ ਆਈ ਸੀ ਡੀਐਸ ਦੇ ਬਜਟ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ 0 ਤੋਂ ਛੇ ਸਾਲ ਦੇ ਬੱਚੇ ਕੋਪੋਸ਼ਣ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ ਉਹਨਾਂ ਦੇ ਰਾਸ਼ਨ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ ਜੋ ਰਾਸ਼ਨ ਬੱਚਿਆਂ ਨੂੰ ਦਿੱਤਾ ਜਾ ਰਿਹਾ ਉਸ ਦੀ ਕੁਆਲਿਟੀ ਕੋਈ ਬਹੁਤੀ ਵਧੀਆ ਨਹੀਂ ਹੁੰਦੀ ਜਿਸ ਨਾਲ ਬੱਚਿਆਂ ਨੂੰ ਲੋੜੀਂਦੀਆਂ ਖੁਰਾਕੀ ਤੱਤਾਂ ਨਹੀਂ ਮਿਲਦੀਆਂ ਇਹਨਾਂ ਗੱਲਾਂ ਨੂੰ ਲੈ ਕੇ ਆਂਗਨਵਾੜੀ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਅੱਜ ਡੀਸੀ ਦਫਤਰ ਵਿਖੇ ਕਾਪੀਆਂ ਸਾੜਨ ਮੌਕੇ ਕਿਹਾ ਗਿਆ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਸਰਕਾਰ ਵਿਰੁੱਧ ਵਿੱਢਿਆ ਜਾਵੇਗਾ। ਇਸ ਮੌਕੇ ਜਿਲ੍ਹਾ ਪ੍ਰਧਾਨ ਬਲਰਾਜ ਕੌਰ,ਬਲਜੀਤ ਕੌਰ ਸੇਖਾ ਕੈਸ਼ੀਅਰ ,ਜਨਰਲ ਸਕੱਤਰ ਰੁਪਿੰਦਰ ਬਾਵਾ,ਕਰਮਜੀਤ ਕੌਰ ਭੱਦਲਵੱਡ,ਗੁਰਮੀਤ ਕੌਰ ਧੌਲਾ ਕਰਮਜੀਤ ਕੌਰ ਅਸਪਾਲ ਕਲਾਂ,ਸ਼ਰਨਜੀਤ ਕੌਰ ਮੌੜ, ਰਾਜੇਸ਼ ਮਹਿਲ ਕਲਾਂ ਤੋਂ ਇਲਾਵਾ ਹੋਰ ਵੀ ਸਾਥੀਆਂ ਨੇ ਸੰਬੋਧਨ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਮਨਦੀਪ ਕੌਰ ਜਿਲਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਕੌਰ ਧੌਲਾ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ।