ਮੁਸਲਿਮ ਬਹੁਗਿਣਤੀ ਇਲਾਕਿਆਂ ‘ਚ ਕੋਰੋਨਾ ਟੀਕੇ ਨੂੰ ਲੈ ਕੇ ਝਿਜਕ!, ਸਲਮਾਨ ਖ਼ਾਨ ਦੀ ਮਦਦ ਲਵੇਗੀ ਮਹਾਰਾਸ਼ਟਰ ਸਰਕਾਰ

ਮੁੰਬਈ : ਜਾਨਲੇਵਾ ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਹੁਣ ਤਕ ਦੇਸ਼ ਵਿਚ ਵੈਕਸੀਨ ਦੀਆਂ 113 ਕਰੋੜ ਤੋਂ ਜ਼ਿਆਦਾ ਡੋਜ਼ਾਂ ਦਿੱਤੀਆਂ ਜਾ ਚੁੱਕੀਆਂ ਹਨ। ਸਰਕਾਰ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾਉਣ ਲਈ ਪ੍ਰੇਰਿਤ ਕਰ ਰਹੀ ਹੈ।

ਟੀਕੇ ਲਗਵਾਉਣ ਦੀ ਚੰਗੀ ਰਫ਼ਤਾਰ ਵਾਲੇ ਸੂਬੇ ਮਹਾਰਾਸ਼ਟਰ ਨੂੰ ਸਲਮਾਨ ਖ਼ਾਨ (Salman khan) ਦੀ ਮਦਦ ਲੈਣੀ ਪੈ ਰਹੀ ਹੈ ਤਾਂ ਕਿ ਮੁਸਲਿਮ ਬਹੁਗਿਣਤੀ ਇਲਾਕਿਆਂ ਵਿਚ ਟੀਕੇ ਦੇ ਪ੍ਰਤੀ ਝਿਜਕ ਦੂਰ ਹੋ ਸਕੇ। ਕੀ ਮੁਸਲਿਮ ਬਹੁਲ ਇਲਾਕਿਆਂ ਵਿਚ ਕੋਵਿਡ ਦੇ ਟੀਕੇ ਨੂੰ ਲੈ ਡਰ ਹੈ? ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਦੇ ਬਿਆਨ ਤਾਂ ਕੁਝ ਅਜਿਹਾ ਹੀ ਕਿਹਾ ਹੈ

ਉਨ੍ਹਾਂ ਕਿਹਾ, ‘ਮੁਸਲਿਮ ਬਹੁਗਿਣਤੀ ਇਲਾਕਿਆਂ ‘ਚ ਅਜੇ ਵੀ ਕੁਝ ਝਿਜਕ ਹੈ। ਅਸੀਂ ਮੁਸਲਿਮ ਭਾਈਚਾਰੇ ਨੂੰ ਟੀਕਾਕਰਨ ਲਈ ਮਨਾਉਣ ਲਈ ਸਲਮਾਨ ਖਾਨ ਤੇ ਧਾਰਮਿਕ ਆਗੂਆਂ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ। ਧਾਰਮਿਕ ਆਗੂਆਂ ਤੇ ਫਿਲਮੀ ਕਲਾਕਾਰਾਂ ਦਾ ਬਹੁਤ ਪ੍ਰਭਾਵ ਹੈ ਤੇ ਲੋਕ ਉਨ੍ਹਾਂ ਨੂੰ ਸੁਣਦੇ ਹਨ। ਸੂਬੇ ਵਿਚ ਹੁਣ ਤਕ 10.25 ਕਰੋੜ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਸਾਰੇ ਯੋਗ ਵਿਅਕਤੀਆਂ ਨੂੰ ਨਵੰਬਰ ਦੇ ਅੰਤ ਤਕ ਘੱਟੋ-ਘੱਟ ਪਹਿਲੀ ਖੁਰਾਕ ਮਿਲ ਜਾਵੇਗੀ।