ਬਰਨਾਲਾ 3 ਫਰਵਰੀ ਕਰਨਪ੍ਰੀਤ ਕਰਨ – ਐਸ,ਐਸ,ਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ ਆਈਪੀਐਸ ਕਰਦੇ ਆਂ ਦੱਸਿਆ ਕਿ ਬਰਨਾਲਾ ਜਿਲਾ ਐਸਪੀਡੀ ਸ੍ਰੀ ਸੰਦੀਪ ਸਿੰਘ ਮੰਡ ਡੀਐਸਪੀ ਸ਼ਹਿਰੀ ਸਤਵੀਰ ਸਿੰਘ ਅਤੇ ਸੀਆਈਏ ਇੰਚਾਰਜ ਬਲਜੀਤ ਸਿੰਘ ਦੀ ਰਹਿਨੁਮਾਈ ਹੇਠ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਇੰਸਪੈਕਟਰ ਸ਼ੇਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਬਰਨਾਲਾ ਅਤੇ ਚੌਂਕੀ ਪੱਖੋ ਕੈਂਚੀਆਂ ਦੀ ਟੀਮ ਨੇ ਇੱਕ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਜੋ ਹਾਈਵੇ ਅਤੇ ਆਮ ਲਿੰਕ ਰੋੜਾਂ ਉੱਤੇ ਰਾਹਗੀਰਾਂ ਤੋਂ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਜਿਨਾਂ ਖਿਲਾਫ ਮੁਕਦਮਾ ਨੰਬਰ 17 ਮੀਤੀ 1 ਫਰਵਰੀ 2025 ਨੂੰ ਧਾਰਾ 310,(4) 300 (5 )/ 317 (2 ) ਤਹਿਤ ਬਰਨਾਲਾ ਥਾਣਾ ਸਦਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ
ਇਸ ਸਮੇਂ ਸ੍ਰੀ ਸੰਦੀਪ ਮਲਿਕ ਨੇ ਗ੍ਰਫਤਾਰ ਦੋਸ਼ੀਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਣਜੀਤ ਸਿੰਘ ਉਰਫ ਗਗਨ ਵਾਸੀ ਭਦੌੜ ਜਿਲਾ ਬਰਨਾਲਾ ਖੁਸ਼ਪ੍ਰੀਤ ਸਿੰਘ ਲਾਡੀ ਭਦੌੜ ਬਲਜਿੰਦਰ ਸਿੰਘ ਜੋਬਨ ਭਦੌੜ ਮਨਜਿੰਦਰ ਸਿੰਘ ਬੱਬੂ ਨੈਣੇਵਾਲ ਦੀਪਕ ਸਿੰਘ ਦੀਪੂ ਭਦੌੜ ਰੇਸ਼ਮ ਸਿੰਘ ਬੱਬਲ ਭਾਈ ਰੂਪਾ ਜਿਲਾ ਬਠਿੰਡਾ ਨੂੰ ਕਾਬੂ ਕਰਕੇ ਦੋਸੀਆਂ ਪਾਸੋਂ ਇੱਕ ਹੋਡਾ ਸਿਟੀ ਕਾਰ ਮੋਟਰਸਾਈਕਲ ਡੀਲੈਕਸ ਮੋਟਰਸਾਈਕਲ ਦੋ ਸਪਲੈਂਡਰ ਇੱਕ ਪਲਟੀਨਾ ਮੋਟਰਸਾਈਕਲ ਪਲਸਰ ਅਤੇ ਵੱਖ-ਵੱਖ ਕੰਪਨੀਆਂ ਦੇ 17 ਮੋਬਾਈਲ ਦੋ ਇਲੈਕਟਰੋਨਿਕ ਟੈਬ ਦੋ ਚਾਂਦੀ ਦੇ ਕੜੇ ਤਿੰਨ ਚਾਂਦੀ ਦੀਆਂ ਚੀਨਾਂ ਇੱਕ ਖੰਡਾ ਦੋ ਕਿਰਪਾਨਾਂ ਚਾਕੂ ਅਤੇ ਕਿਰਚ ਬਰਾਮਦ ਕੀਤਾ ਹੈ ਉਹਨਾਂ ਬਰਨਾਲਾ ਪੁਲਿਸ ਵੱਲੋਂ ਵੱਖ-ਵੱਖ ਟਰੇਸ ਕੀਤੀਆਂ ਵਾਰਦਾਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁੱਲ 16 ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਜਿਲਾ ਬਰਨਾਲਾ ਪੁਲਿਸ ਵੱਲੋਂ ਦਰਜ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਬਰਾਮਦ ਹੋਏ ਮੋਬਾਈਲ ਫੋਨਾਂ ਦੀ ਤਕਨੀਕੀ ਜਾਂਚ ਤੋਂ ਬਾਅਦ ਪਤਾ ਲੱਗ ਸਕਦਾ ਹੈ ਕਿ ਦੋਸ਼ੀਆਂ ਵੱਲੋਂ ਕਿੱਥੇ ਕਿੱਥੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਦੋਸ਼ੀਆਂ ਉੱਤੇ ਵੱਖ ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ