ਬਰਨਾਲਾ ਪੁਲਿਸ ਵੱਲੋਂ 306 ਗਰਾਮ ਨਸ਼ੀਲਾ ਪਾਊਡਰ ਹੀਰੋਇਨ ਬਰਾਮਦ ਕਰਕੇ ਦੋਸ਼ੀਆਂ ਨੂੰ ਕੀਤਾ ਕਾਬੂ

ਐਸਐਸਪੀ ਬਰਨਾਲਾ ਨੇ ਬਰਨਾਲਾ ਪੁਲਿਸ ਨੇ ਅਫਸਰਾਂ ਅਤੇ ਪੁਲਿਸ ਟੀਮਾਂ ਦੇ ਕਾਰਜਾਂ ਦੀ ਕੀਤੀ ਸ਼ਲਾਘਾ

ਬਰਨਾਲਾ 3, ਫਰਵਰੀ ਕਰਨਪ੍ਰੀਤ ਕਰਨ/-ਜ਼ਿਲਾ ਪੁਲਿਸ ਮੁਖੀ ਸ੍ਰੀ ਸੰਦੀਪ ਕੁਮਾਰ ਮਲਿਕ ਆਈਪੀਐਸ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਡੀ ਮੁਹਿੰਮੂ ਤਹਿਤ ਬਰਨਾਲਾ ਪੁਲਿਸ ਨੂੰ ਵੱਡੀਆਂ ਕਾਮਯਾਬੀਆਂ ਹਾਸਲ ਹੋਈਆਂ ਹਨ ਉਹਨਾਂ ਬਰਨਾਲਾ ਪੁਲਿਸ ਦੇ ਇਸ ਪੀੜੀ ਸ੍ਰੀ ਸੰਦੀਪ ਸਿੰਘ ਮੰਡ ਡੀਐਸਪੀ ਸ਼੍ਰੀ ਰਜਿੰਦਰ ਪਾਲ ਸਿੰਘ, ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਬਰਨਾਲਾ ਦੀ ਜੋਗ ਅਗਵਾਈ ਹੇਠ ਸੀਆਈਏ ਦੀ ਟੀਮ ਵੱਲੋਂ ਮੁਕਦਮਾ ਨੰਬਰ ਨੌ ਤਹਿਤ ਵੱਖ ਵੱਖ ਧਾਰਾ ਅਧੀਨ ਥਾਲਾ ਰੂੜੇ ਕੇ ਕਲਾਮੀ ਥੇ ਮਾਮਲਾ ਦਰਜ ਕੀਤਾ ਗਿਆ
ਸ੍ਰੀ ਸੰਦੀਪ ਨੇ ਦੱਸਿਆ ਕਿ ਦੋਸ਼ੀਆਂ ਵਿੱਚ ਰਾਜਵੀਰ ਸਿੰਘ ਬਰਨਾਲਾ ਗੁਰਪ੍ਰੀਤ ਸਿੰਘ ਗੋਪੀ ਬਰਨਾਲਾ ਅਮਰਿੰਦਰ ਸਿੰਘ ਸਿੰਘ ਧਨੌਲਾ ਉਪਕਾਰ ਸਿੰਘ ਉਰਫ ਗੱਗੂ ਲੌਂਗੋਵਾਲ ਨੂੰ ਨਾਮਜਦ ਕੀਤਾ ਹੈ ਇਸ ਮੌਕੇ ਉਹਨਾਂ ਦੱਸਿਆ ਕਿ ਗ੍ਰਫਤਾਰ ਕੀਤੇ ਗਏ ਦੋਸ਼ੀਆਂ ਦੇ ਕਬਜ਼ੇ ਵਿੱਚੋਂ 306 ਗ੍ਰਾਮ ਨਸ਼ੀਲਾ ਪਾਊਡਰ ਹੈਰੋਇਨ ਅਤੇ ਇੱਕ ਬਿਨਾਂ ਨੰਬਰੀ ਵਰਨਾ ਕਾਰ ਬਰਾਮਦ ਕੀਤੀ ਗਈ ਹੈ। ਜਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
ਸ੍ਰੀ ਸੰਦੀਪ ਮਲਿਕ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਖਿਲਾਫ ਵੱਖ ਵੱਖ ਥਾਣਿਆਂ ਦੇ ਵਿੱਚ ਕਈ ਮਾਮਲੇ ਦਰਜ ਹਨ
ਇਸੇ ਤਰ੍ਹਾਂ ਇੱਕ ਹੋਰ ਮਾਮਲੇ ਉੱਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸੀਆਈਏ ਸਟਾਫ ਬਰਨਾਲਾ ਵੱਲੋਂ ਪੁਲਿਸ ਪਾਰਟੀ ਸਮੇਤ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਤੇ ਕਬਜ਼ੇ ਵਿੱਚੋਂ ਦੋ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਦੋ ਜਿੰਦਾ ਕਾਰਤੂਸ 32 ਬੋਰ ਬਰਾਮਦ ਕਰਕੇ ਮੁਕਦਮਾ ਨੰਬਰ 10 ਆਰਮਜ ਐਕਟ ਤਹਿਤ ਥਾਣਾ ਰੂੜੇ ਕੇ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਉਹਨਾਂ ਦੱਸਿਆ ਕਿ ਇਹਨਾਂ ਦੋਸੀਆਂ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇੱਕ ਹੋਰ ਮਾਮਲੇ ਉੱਤੇ ਚਾਨਣਾ ਪਾਉਂਦੀਆਂ ਦੱਸਿਆ ਕਿ ਬਰਨਾਲਾ ਦੇ ਹੀ ਮਨਦੀਪ ਸਿੰਘ ਮੋਟੂ ਸੰਧੂ ਪੱਤੀ ਬਰਨਾਲਾ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਇੱਕ ਜਿੰਦਾ ਕਾਰਤੂਸ ਬਰਾਮਦ ਕਰਕੇ ਥਾਣਾ ਸਿਟੀ ਬਰਨਾਲਾ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ ਇਸ ਮੌਕੇ ਸੰਦੀਪ ਮਲਿਕ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।