ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਜਿਲ੍ਹਾ ਸੰਗਰੂਰ ਵੱਲੋਂ ਬਹੁਤ ਮਾਣ ਸਨਮਾਨ ਨਾਲ ਨਿੱਘੀ ਵਿਦਾਇਗੀ ਦਿੱਤੀ ਗਈ।

ਸੰਗਰੂਰ,3 ਫਰਵਰੀ ਨਿਊਜ਼ ਸਰਵਿਸ ਸ੍ਰੀ ਨਿਵਾਸ ਸ਼ਰਮਾਂ ਜੀ ਨੂੰ 31 ਜਨਵਰੀ ਨੂੰ ਰਿਟਾਇਰਮੈਂਟ ਹੋਣ ਤੇ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਜਿਲ੍ਹਾ ਸੰਗਰੂਰ ਵੱਲੋਂ ਬਹੁਤ ਮਾਣ ਸਨਮਾਨ ਨਾਲ ਨਿੱਘੀ ਵਿਦਾਇਗੀ ਦਿੱਤੀ ਗਈ।ਸਾਥੀ ਸ਼੍ਰੀ ਨਿਵਾਸ ਸ਼ਰਮਾਂ ਜੀ ਨੇ ਮਹਿਕਮਾ ਵਾਟਰ ਸਪਲਾਰੀ ਐਂਡ ਸੈਨੀਟੇਸ਼ਨ ਵਿਭਾਗ ਵਿੱਚ ਲਗਭਗ 34 ਸਾਲ ਬੇਦਾਗ਼ ਸੇਵਾ ਬਹੁਤ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤੀ ।ਅੱਜ ਦੀ ਵਿਦਾਇਗੀ ਪਾਰਟੀ ਸਮੇਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਦੇ ਸੂਬਾਈ ਪ੍ਰਧਾਨ ਗਗਨਦੀਪ ਸਿੰਘ ਭੁੱਲਰ,ਸੂਬਾਈ ਜਨਰਲ ਸਕੱਤਰ ਐਨ .ਡੀ ਤਿਵਾੜੀ,ਸੂਬਾਈ ਆਗੂ ਗੁਲਜ਼ਾਰ ਖਾਨ,ਸੁਖਵਿੰਦਰ ਸਿੰਘ ਦੋਦਾ,ਹਿੰਦ ਕਮਿਊਨਿਸਟ ਪਾਰਟੀ (ਐਮ) ਦੇ ਸੂਬਾਈ ਆਗੂ ਸ੍ਰੀ ਭੂਪ ਚੰਦ ਚੰਨੋ,ਕਾਮਰੇਡ ਚਮਕੌਰ ਸਿੰਘ ਖੇੜੀ,ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਸਾਥੀ ਬਿਕਰ ਸਿੰਘ ਮਾਖਾ,ਜਨਰਲ ਸਕੱਤਰ ਮਨਜੀਤ ਸਿੰਘ ਸੰਗਤਪੁਰਾ,ਸੂਬਾਈ ਆਗੂ ਮਹਿੰਦਰ ਸਿੰਘ ਘਲੂੰ ਅਬੋਹਰ,ਹਿੰਮਤ ਸਿੰਘ ਦੂਲੋਵਾਲ ,ਵਿਕਾਸ ਸ਼ਰਮਾਂ ਹੁਸ਼ਿਆਰਪੁਰ,ਅਜੈ ਕੁਮਾਰ ਹੁਸ਼ਿਆਰਪੁਰ ਅਤੇ ਸੰਗਰੂਰ ਜ਼ਿਲੇ ਦੀ ਸਮੂਚੀ ਜ਼ਿਲ੍ਹਾ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ,ਜ਼ਿਲ੍ਹਾ ਜਨਰਲ ਸਕੱਤਰ ਸ੍ਰੀ ਭਰਪੂਰ ਸਿੰਘ ਛਾਜਲੀ ,ਹਰਦੀਪ ਸ਼ਰਮਾਂ ਸੰਗਰੂਰ,ਸੁਖਵਿੰਦਰ ਕਾਲਾ ,ਸਰਬਜੀਤ ਸਿੰਘ ਸੁਨਾਮ ,ਜੋਰਾ ਸਿੰਘ ਲਹਿਰਾ,ਕੁਲਦੀਪ ਸਿੰਘ ਸੈਣੀ,ਸਮਸ਼ੇਰ ਸਿੰਘ,ਪ੍ਰੇਮ ਸਿੰਘ ਕਾਕਾ,ਸਿੰਦਰਪਾਲ,ਓਮ ਪ੍ਰਕਾਸ਼ ਖੀਵਾ,ਮੇਜਰ ਸ ਬਾਜੇਵਾਲਾ ,ਹਰਬੰਸ ਸਿੰਘ ਫਰਮਾਹੀ ,ਸਮੇਤ ਜਸਪ੍ਰੀਤ ਮਾਖਾ ਆਦਿ ਆਗੂਆਂ ਨੇ ਸਾਥੀ ਨਿਵਾਸ ਸ਼ਰਮਾਂ ਦੇ ਜੀਵਨ ਬਾਰੇ ਚਾਨਣਾ ਪਾਇਆ। ਸਾਥੀ ਆਗੂਆਂ ਨੇ ਦੱਸਿਆ ਕਿ ਨਿਵਾਸ ਸ਼ਰਮਾਂ ਦੀ ਧਰਮਪੱਤਨੀ ਭੈਣ ਪਰਮਿੰਦਰ ਸ਼ਰਮਾਂ ਆਂਗਨਬਾੜੀ ਵਰਕਰਜ਼ ਵਜੋਂ ਆਪਣੀ ਨੌਕਰੀ ਨਿਭਾ ਰਹੇ ਹਨ,ਉੱਨਾਂ ਦੇ ਬੇਟਾ ਤੇ ਬੇਟੀ ਕਨੇਡਾ ਵਿੱਚ ਵਧੀਆ ਪੋਸਟਾਂ ਤੇ ਕਾਰਜ ਕਰ ਰਹੇ ਹਨ।ਇਸ ਰਿਟਾਇਰਮੈਂਟ ਪਾਰਟੀ ਸਮੇ ਵਾਰਟ ਸਪਲਾਈ ਐਂਡ ਸੈਨੀਟੈਸਨ ਵਿਭਾਗ ਦੇ ਅਧਿਕਾਰੀ ਸਹਿਬਾਨ ,ਦੋਸਤ ਮਿੱਤਰ ਤੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਸ਼ਾਮਿਲ ਹਨ।ਆਗੂਆਂ ਨੇ ਸ੍ਰੀ ਨਿਵਾਸ ਸਰਮਾਂ ਨੂੰ ਬੇਨਤੀ ਕੀਤੀ ਕਿ ਜਿਵੇ ਸਾਥੀ ਜੀ ਨੇ ਪਹਿਲਾਂ ਜੰਥੇਬੰਦੀ ਲਈ ਕਾਰਜ ਕੀਤਾ ਅਤੇ ਹੁਣ ਵੀ ਦੱਬੇ ਕੁਚਲੇ ਲੋਕਾਂ ਲਈ ਸੱਦਾ ਕਾਰਜ ਕਰਦੇ ਰਹਿਣਗੇ ਤੇ ਸਦਾ ਸੰਘਰਸ਼ ਨੂੰ ਸੇਧ ਦਿੰਦੇ ਰਹਿਣਗੇ।ਸਟੇਜ ਦੀ ਕਾਰਵਾਈ ਜ਼ਿਲ੍ਹਾ ਜਨਰਲ ਸਕੱਤਰ ਹਰਦੀਪ ਸ਼ਰਮਾਂ ਜੀ ਨੇ ਬਖੂਬੀ ਨਿਭਾਈ।